ਪਲਾਸਟਿਕ ਸਰਜਰੀ ਕਰਵਾ ਕੇ ਸਾਰਾ ਖਾਨ ਦਾ ਵਿਗੜਿਆ ਚਿਹਰਾ, ਪਛਾਣਨਾ ਹੋਇਆ ਮੁਸ਼ਕਲ

Prabhjot Kaur
2 Min Read

ਟੀਵੀ ਦੇ ਮਸ਼ਹੂਰ ਸ਼ੋਅ ‘ਸਪਨਾ ਬਾਬੁਲ ਕਾ ਵਿਦਾਈ’ ਤੋਂ ਪਾਪੁਲਰ ਹੋਈ ਅਦਾਕਾਰ ਸਾਰਾ ਖਾਨ ਪਿਛਲੇ ਕਾਫ਼ੀ ਦਿਨਾਂ ਤੋਂ ਆਪਣੇ ਹਾਟ ਅੰਦਾਜ਼ ਦੀ ਵਜ੍ਹਾ ਕਾਰਨ ਚਰਚਾ ਵਿੱਚ ਹਨ। ਇੰਸਟਾਗਰਾਮ ‘ਤੇ ਉਨ੍ਹਾਂ ਦੀ ਬਿਕਿਨੀ ਫੋਟੋਜ ਅਤੇ ਗਲੈਮਰਸ ਲੁੱਕ ਕਾਫ਼ੀ ਸੁਰਖੀਆਂ ਵਿੱਚ ਰਹਿੰਦੇ ਹਨ। ਪਰ ਇਸ ਵੇਲੇ ਉਹ ਕਿਸੇ ਹੋਰ ਵਜ੍ਹਾ ਕਾਰਨ ਚਰਚਾ ਵਿੱਚ ਹੈ ਅਤੇ ਨਾਲ ਹੀ ਟਰੋਲ ਵੀ ਹੋ ਰਹੀ ਹੈ।
sara khan plastic surgery gone wrong
ਦਰਅਸਲ ਸਾਰਾ ਨੇ ਹਾਲ ਹੀ ਵਿੱਚ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਜਿਸਦੇ ਨਾਲ ਉਨ੍ਹਾਂ ਨੇ ਆਪਣੀ ਨਵੀਂ ਐਲਬਮ ਬਾਰੇ ਵੀ ਦੱਸਿਆ। ਪਰ ਲੋਕਾਂ ਨੇ ਗਾਣੇ ਤੋਂ ਜ਼ਿਆਦਾ ਧਿਆਨ ਉਨ੍ਹਾਂ ਦੇ ਚਿਹਰੇ ‘ਤੇ ਦਿੱਤਾ । ਕਿਉਂਕਿ , ਉਨ੍ਹਾਂ ਦਾ ਚਿਹਰਾ ਕਾਫ਼ੀ ਵੱਖ ਲੱਗ ਰਿਹਾ ਸੀ ਜਿਸਦੀ ਵਜ੍ਹਾ ਸਨ ਉਨ੍ਹਾਂ ਦੇ ਬੁੱਲ੍ਹ।
sara khan plastic surgery gone wrong
ਲਿੱਪ ਸਰਜਰੀ ਨਾਲ ਵਿਗੜਿਆ ਚਿਹਰਾ
ਇਨ੍ਹਾਂ ਤਸਵੀਰਾਂ ਵਿੱਚ ਸਾਰਾ ਨੂੰ ਪਛਾਣਨਾ ਵੀ ਮੁਸ਼ਕਲ ਲੱਗ ਰਿਹਾ ਹੈ ਉਨ੍ਹਾਂ ਦੀ ਜਿਸ ਖੂਬਸੂਰਤੀ ‘ਤੇ ਉਨ੍ਹਾਂ ਦੇ ਫੈਨਜ਼ ਮਰ ਮਿਟਦੇ ਸਨ ਉਨ੍ਹਾਂ ਦੀ ਉਹ ਸੁੰਦਰਤਾ ਉਨ੍ਹਾਂ ਦੇ ਚਿਹਰੇ ਤੋਂ ਗਾਇਬ ਸੀ। ਉਨ੍ਹਾਂ ਨੂੰ ਵੇਖ ਕਰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਲਿਪ ਦੀ ਸਰਜਰੀ ਕੀਤੀ ਹੈ। ਉਨ੍ਹਾਂ ਦੇ ਲਿਪ ਤਸਵੀਰਾਂ ਵਿੱਚ ਸੂਜੇ ਹੋਏ ਵਿਖਾਈ ਦਿੱਤੇ ਹਨ।
glimpse at Walter White's iconic hat
ਉਂਝ ਇਹ ਖਬਰਾਂ ਵੀ ਆ ਰਹੀਆਂ ਹਨ ਕਿ ਸਾਰਾ ਖਾਨ ਨੇ ਆਪਣੀ ਲਿਪ ਸਰਜਰੀ ਕਰਵਾ ਲਈ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਚਿਹਰਾ ਪੂਰੀ ਤਰ੍ਹਾਂ ਵਿਗੜ ਗਿਆ ਹੈ। ਸਾਰਾ ਖਾਨ ਦੀ ਇਹ ਤਸਵੀਰ ਵੇਖ ਉਨ੍ਹਾਂ ਦੇ ਫੈਨਸ ਵੀ ਹੱਕੇ – ਬੱਕੇ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡਿਆ ਤੇ ਟਰੋਲ ਕਰ ਰਹੇ ਹਨ । ਹਰ ਕੋਈ ਸਾਰਾ ਦਾ ਇਹ ਨਵਾਂ ਰੂਪ ਵੇਖਕੇ ਹੈਰਾਨ ਹੈ ।

Share this Article
Leave a comment