ਏਅਰਪੋਰਟ ‘ਤੇ ਖਰਾਬ ਵਿਵਸਥਾ ਨੂੰ ਲੈ ਕੇ ਭੜਕੀ ਜੂਹੀ ਚਾਵਲਾ, ਵੀਡੀਓ ਸਾਂਝੀ ਕਰ ਦੱਸਿਆ ਸ਼ਰਮਨਾਕ

TeamGlobalPunjab
2 Min Read

ਮੁੰਬਈ: ਬਾਲੀਵੁੱਡ ਅਦਾਕਾਰਾ ਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਕੋ-ਓਨਰ ਜੂਹੀ ਚਾਵਲਾ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਖ਼ਤਮ ਹੁੰਦੇ ਹੀ ਦੁਬਈ ਤੋਂ ਮੁੰਬਈ ਵਾਪਸ ਆ ਗਈ ਹਨ, ਪਰ ਮੁੰਬਈ ਏਅਰਪੋਰਟ ਦੀ ਖਰਾਬ ਹਾਲਤ ਵੇਖ ਕੇ ਜੂਹੀ ਇੰਨੀ ਨਾਰਾਜ਼ ਹੋਈ ਜਿਸ ਵਜ੍ਹਾ ਕਾਰਨ ਉਨ੍ਹਾਂ ਨੇ ਸ਼ਰਮਨਾਕ ਸ਼ਬਦ ਦਾ ਇਸਤੇਮਾਲ ਕਰਦੇ ਹੋਏ ਟਵੀਟ ਕੀਤਾ ਹੈ। ਜੂਹੀ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਜ਼ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ।

ਦਰਅਸਲ ਮੰਗਲਵਾਰ ਨੂੰ ਹੀ ਚਾਵਲਾ ਦੁਬਈ ਤੋਂ ਮੁੰਬਈ ਵਾਪਸ ਆ ਗਈ ਅਤੇ ਏਅਰਪੋਰਟ ਦੇ ਅਧਿਕਾਰੀਆਂ ਅਤੇ ਕਾਊਂਟਰ ਦੀ ਕਮੀ ਦੇ ਕਾਰਨ ਮੁੰਬਈ ਏਅਰਪੋਰਟ ‘ਤੇ ਹੈਲਥ ਕਲੀਅਰੈਂਸ ਲਈ ਉਨ੍ਹਾਂ ਨੂੰ ਦੋ ਘੰਟੇ ਲਾਈਨ ਵਿੱਚ ਲੱਗਣਾ ਪਿਆ। ਇਸ ਦੇ ਨਾਲ ਹੀ ਜੂਹੀ ਨੇ ਇੱਕ ਵੀਡੀਓ ਵੀ ਟਵੀਟ ਕੀਤੀ ਹੈ ਜਿਸ ਵਿੱਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਏਅਰਪੋਰਟ ‘ਤੇ ਅਧਿਕਾਰੀਆਂ ਦੀ ਕਮੀ ਹੋਣ ਕਾਰਨ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡ ਰਹੀਆਂ ਹਨ।

ਜੂਹੀ ਚਾਵਲਾ ਨੇ ਵੀਡੀਓ ਟਵੀਟ ਕਰਦੇ ਹੋਏ ਲਿਖਿਆ, ਏਅਰਪੋਰਟ ਅਤੇ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਉਹ ਹਵਾਈ ਅੱਡੇ ‘ਤੇ ਜ਼ਿਆਦਾ ਅਧਿਕਾਰੀ ਅਤੇ ਕਾਊਂਟਰ ਤਾਇਨਾਤ ਕਰਨ ਤਾਂ ਕਿ ਹੈਲਥ ਕਲੀਅਰੈਂਸ ਵਿੱਚ ਇੰਨਾ ਟਾਈਮ ਨਾ ਲੱਗੇ ਕਿਉਂਕਿ ਇੱਥੇ ਸਾਰੇ ਯਾਤਰੀ ਪਿਛਲੇ ਦੋ ਘੰਟੇ ਤੋਂ ਫਸੇ ਹੋਏ ਹਨ… ਫਲਾਈਟ ਤੋਂ ਬਾਅਦ ਫਲਾਈਟ ਫਿਰ ਫਲਾਈਟ… ਸ਼ਰਮਨਾਕ ਸੂਬਾ।

Share this Article
Leave a comment