By using this site, you agree to the Privacy Policy and Terms of Use.
Accept
Global Punjab TvGlobal Punjab Tv
  • Home
  • ਪੰਜਾਬ
  • ਹਰਿਆਣਾ
  • ਭਾਰਤ
  • ਸੰਸਾਰ
  • ਪਰਵਾਸੀ-ਖ਼ਬਰਾਂ
  • ਓਪੀਨੀਅਨ
  • ਲਾਈਵ ਟੀਵੀ
  • ਜੀਵਨ ਢੰਗ
Notification Show More
Font ResizerAa
Global Punjab TvGlobal Punjab Tv
Font ResizerAa
Search
Follow US
Global Punjab Tv > Business > ਜਾਣੋ, ਕੀ ਆਧਾਰ ਰਾਹੀਂ ਤੁਹਾਡਾ ਬੈਂਕ ਖਾਤਾ ਹੈਕ ਕੀਤਾ ਜਾ ਸਕਦਾ ਹੈ?
Business

ਜਾਣੋ, ਕੀ ਆਧਾਰ ਰਾਹੀਂ ਤੁਹਾਡਾ ਬੈਂਕ ਖਾਤਾ ਹੈਕ ਕੀਤਾ ਜਾ ਸਕਦਾ ਹੈ?

Rajneet Kaur
Last updated: October 2, 2022 8:15 pm
Rajneet Kaur
Share
3 Min Read
SHARE

ਨਿਊਜ਼ ਡੈਸਕ: ਆਧਾਰ ਅੱਜ ਦੇ ਯੁੱਗ ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ। ਬੈਂਕ ਨਾਲ ਸਬੰਧਿਤ ਕੰਮ ਹੋਵੇ ਜਾਂ ਸਰਕਾਰੀ ਸਕੀਮਾਂ ਨਾਲ ਸਬੰਧਿਤ ਕੰਮ, ਆਧਾਰ ਹਰ ਥਾਂ ਜ਼ਰੂਰੀ ਹੈ। ਜਿੱਥੇ ਆਧਾਰ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਜਾਗਰੂਕਤਾ ਆਈ ਹੈ। ਇਸ ਤੋਂ ਬਿਨਾਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਤੋਂ ਲੈ ਕੇ ਬੈਂਕ ਖਾਤੇ ਖੋਲ੍ਹਣ ਤੱਕ ਦਾ ਕੰਮ ਪੂਰਾ ਕਰਨਾ ਮੁਸ਼ਕਲ ਹੈ। ਅੱਜ ਕੱਲ੍ਹ ਹਰ ਤਰ੍ਹਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਸਾਨੂੰ ਆਧਾਰ ਨੰਬਰ ਦੇਣਾ ਪੈਂਦਾ ਹੈ।  ਹਾਲਾਂਕਿ ਆਧਾਰ ਨਾਲ ਜੁੜੀ ਇੱਕ ਗਲਤ ਧਾਰਨਾ ਹੈ ਜੋ ਕਾਫੀ ਪ੍ਰਚਲਿਤ ਹੈ ਪਰ ਪੂਰੀ ਤਰ੍ਹਾਂ ਗਲਤ ਹੈ।

ਦਰਅਸਲ ਕਈ ਲੋਕਾਂ ਦਾ ਮੰਨਣਾ ਹੈ ਕਿ ਆਧਾਰ ਨਾਲ ਬੈਂਕ ਖਾਤਾ ਹੈਕ ਕੀਤਾ ਜਾ ਸਕਦਾ ਹੈ ਅਤੇ ਫਿਰ ਤੁਹਾਡੇ ਖਾਤੇ ਤੋਂ ਆਸਾਨੀ ਨਾਲ ਪੈਸੇ ਕਢਵਾਏ ਜਾ ਸਕਦੇ ਹਨ। ਲੋਕਾਂ ਵਿੱਚ ਫੈਲੀ ਇਸ ਗਲਤ ਧਾਰਨਾ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅੱਜਕੱਲ੍ਹ ਆਨਲਾਈਨ ਧੋਖਾਧੜੀ ਦੇ ਮਾਮਲੇ ਬਹੁਤ ਵੱਧ ਗਏ ਹਨ। ਹੋਰ ਥਾਵਾਂ ‘ਤੇ ਸਾਨੂੰ ਆਪਣਾ ਆਧਾਰ ਨੰਬਰ ਦੇਣਾ ਪੈਂਦਾ ਹੈ। ਆਧਾਰ ਨੰਬਰ ਕਿਸੇ ਵਿਅਕਤੀ ਨੂੰ ਉਸ ਦੇ ਜੀਵਨ ਕਾਲ ਵਿੱਚ ਸਿਰਫ਼ ਇੱਕ ਵਾਰ ਜਾਰੀ ਕੀਤਾ ਜਾਂਦਾ ਹੈ। ਇਹ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੁਆਰਾ ਜਾਰੀ ਕੀਤਾ ਜਾਂਦਾ ਹੈ। ਆਧਾਰ ਕਾਰਡ ਵਿੱਚ 12 ਅੰਕਾਂ ਦਾ ਇੱਕ ਵਿਲੱਖਣ ਨੰਬਰ ਹੁੰਦਾ ਹੈ, ਜਿਸ ਤੋਂ ਸਬੰਧਤ ਨਾਗਰਿਕ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ। ਇਸ ਵਿੱਚ ਪਤਾ, ਮਾਤਾ-ਪਿਤਾ ਦਾ ਨਾਮ, ਉਮਰ ਸਮੇਤ ਕਈ ਜਾਣਕਾਰੀ ਸ਼ਾਮਲ ਹੈ।

ਆਧਾਰ ਜਾਰੀ ਕਰਨ ਵਾਲੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ ਕਿ ਕੀ ਤੁਹਾਡਾ ਖਾਤਾ ਆਧਾਰ ਰਾਹੀਂ ਹੈਕ ਕੀਤਾ ਜਾ ਸਕਦਾ ਹੈ ਜਾਂ ਨਹੀਂ। UIDAI ਨੇ ਹਾਲ ਹੀ ‘ਚ ਇਸ ਬਾਰੇ ਟਵੀਟ ਕੀਤਾ ਹੈ। UIDAI ਨੇ ਲਿਖਿਆ ਕਿ, ‘ਸਿਰਫ ਆਧਾਰ ਨੰਬਰ ਦੀ ਜਾਣਕਾਰੀ ਨਾਲ ਬੈਂਕ ਖਾਤੇ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀਂ ਆਪਣੇ ਆਧਾਰ ਨੰਬਰ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ VID ਜਾਂ ਮਾਸਕਡ ਆਧਾਰ ਦੀ ਵਰਤੋਂ ਕਰ ਸਕਦੇ ਹੋ। ਇਹ ਵਿਆਪਕ ਤੌਰ ‘ਤੇ ਸਵੀਕਾਰਿਆ ਜਾਂਦਾ ਹੈ’।

ਮਾਸਕਡ ਆਧਾਰ ‘ਚ ਆਧਾਰ ਨੰਬਰ ਦੇ ਸਿਰਫ ਆਖਰੀ 4 ਅੰਕ ਹੀ ਦਿਖਾਈ ਦਿੰਦੇ ਹਨ।

ਇਸ ‘ਚ 12 ਅੰਕਾਂ ਵਾਲੇ ਆਧਾਰ ਨੰਬਰ ਦੇ ਸਿਰਫ ਆਖਰੀ ਚਾਰ ਅੰਕ ਹੀ ਨਜ਼ਰ ਆਉਂਦੇ ਹਨ। ਬਾਕੀ ਅੱਠ ਅੰਕ ਸੁਰੱਖਿਆ ਦੇ ਉਦੇਸ਼ਾਂ ਲਈ ਲੁਕਾਏ ਗਏ ਹਨ।

ਇਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ

UIDAI ਦੀ ਵੈੱਬਸਾਈਟ ‘ਤੇ ਜਾ ਕੇ ਤੁਸੀਂ ‘Do You Want a Masked Aadhaar’ ਦਾ ਵਿਕਲਪ ਚੁਣ ਸਕਦੇ ਹੋ।

ਇੱਥੇ ਤੁਸੀਂ ਲੋੜੀਂਦੇ ਵੇਰਵੇ ਭਰ ਕੇ ਮਾਸਕਡ ਆਧਾਰ ਡਾਊਨਲੋਡ ਕਰ ਸਕਦੇ ਹੋ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.
TAGGED:AADHAARbank accountfollowhackedsecurity
Share This Article
Facebook X Whatsapp Whatsapp Telegram Copy Link Print
What do you think?
Love0
Sad0
Happy0
Sleepy0
Angry0
Dead0
Wink0
Leave a Comment Leave a Comment

Leave a Reply Cancel reply

Your email address will not be published. Required fields are marked *

ADVT

You Might Also Like

Business

ਗਰਮੀਆਂ ‘ਚ ਹੁਣ ਬਿਜਲੀ ਦੇ ਕੱਟ ਤੋਂ ਮਿਲੇਗੀ ਰਾਹਤ, ਮੋਦੀ ਸਰਕਾਰ ਨੇ ਬਣਾਈ ਇਹ ਯੋਜਨਾ

April 28, 2023
BusinessNews

ਸ਼ਰਤਾਂ ਦੇ ਨਾਲ ਟੋਟਾ ਚੌਲਾਂ ਦਾ ਕੀਤਾ ਜਾ ਸਕੇਗਾ ਨਿਰਯਾਤ

September 21, 2022
Business

GST ਕੁਲੈਕਸ਼ਨ ਸਤੰਬਰ 2023 ‘ਚ 1.62 ਲੱਖ ਕਰੋੜ ਰੁਪਏ ਤੋਂ ਹੋਇਆ ਪਾਰ

October 2, 2023
Business

GoFirst ਦੀਆਂ ਸਾਰੀਆਂ ਉਡਾਣਾਂ 30 ਮਈ ਤੱਕ ਰੱਦ, ਯਾਤਰੀਆਂ ਨੂੰ ਇਸ ਤਰ੍ਹਾਂ ਮਿਲੇਗਾ ਰਿਫੰਡ

May 27, 2023
Welcome Back!

Sign in to your account

Username or Email Address
Password

Lost your password?