ਮਹੀਨੇ ਦੇ ਪਹਿਲੇ ਦਿਨ ਮਿਲੀ ਖੁਸ਼ਖਬਰੀ, ਗੈਸ ਸਿਲੰਡਰ ਹੋਇਆ ਸਸਤਾ

Rajneet Kaur
2 Min Read

ਨਿਊਜ਼ ਡੈਸਕ: ਮਹੀਨੇ ਦੇ ਪਹਿਲੇ ਦਿਨ ਤੇਲ ਕੰਪਨੀਆਂ ਨੇ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। 1 ਮਈ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ।ਵਪਾਰਕ ਗੈਸ ਸਿਲੰਡਰ ਦੀ ਕੀਮਤ ‘ਚ ਇਹ ਕਟੌਤੀ ਸਰਕਾਰੀ ਤੇਲ ਕੰਪਨੀਆਂ (OMCs) ਨੇ ਕੀਤੀ ਹੈ। ਇਸ ਦੇ ਨਾਲ ਹੀ ਜੈੱਟ ਫਲੂਟ ਦੀ ਕੀਮਤ ‘ਚ ਵੀ ਕਟੌਤੀ ਕੀਤੀ ਗਈ ਹੈ।

ਰਿਪੋਰਟ ਦੇ ਅਨੁਸਾਰ  19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਦਿੱਲੀ ‘ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 1856.50 ਰੁਪਏ ਹੋ ਗਈ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵਪਾਰਕ ਗੈਸ ਸਿਲੰਡਰ ਪਹਿਲਾਂ ਦਿੱਲੀ ਵਿੱਚ 2028 ਰੁਪਏ ਵਿੱਚ ਉਪਲਬਧ ਸੀ, ਹੁਣ ਇਹ 1856.50 ਰੁਪਏ ਵਿੱਚ ਮਿਲੇਗਾ। ਇਸੇ ਤਰ੍ਹਾਂ ਕੋਲਕਾਤਾ ਵਿੱਚ 2132 ਰੁਪਏ ਵਿੱਚ ਮਿਲਣ ਵਾਲਾ ਸਿਲੰਡਰ ਹੁਣ 1960.50 ਰੁਪਏ ਵਿੱਚ ਮਿਲੇਗਾ। ਮੁੰਬਈ ਵਿੱਚ ਪਹਿਲਾਂ ਇਹ ਸਿਲੰਡਰ 1980 ਰੁਪਏ ਦਾ ਸੀ, ਜੋ ਹੁਣ ਘੱਟ ਕੇ 1808.50 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਚੇਨਈ ‘ਚ 2192.50 ਰੁਪਏ ਦੇ ਸਿਲੰਡਰ ਲਈ ਹੁਣ 2021.50 ਰੁਪਏ ਦੇਣੇ ਹੋਣਗੇ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ATF ਦੀ ਕੀਮਤ ਵਿੱਚ 2415.25 ਰੁਪਏ ਦੀ ਕਟੌਤੀ ਕੀਤੀ ਗਈ ਹੈ। ਪੀਕ ਟਰੈਵਲ ਸੀਜ਼ਨ ਦੌਰਾਨ ਕੀਮਤਾਂ ‘ਚ ਕਟੌਤੀ ਕਾਰਨ ਏਅਰਲਾਈਨ ਕੰਪਨੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਕਾਰਨ ਆਉਣ ਵਾਲੇ ਸਮੇਂ ‘ਚ ਹਵਾਈ ਕਿਰਾਏ ‘ਚ ਕਮੀ ਆਉਣ ਦੀ ਉਮੀਦ ਹੈ।

ਦਸ ਦਈਏ ਕਿ  ਦੇਸ਼ ਦੀਆਂ ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਪੈਟਰੋਲੀਅਮ ਅਤੇ ਤੇਲ ਕੰਪਨੀਆਂ ਨੇ ਇਸ ਸਾਲ ਮਾਰਚ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਵਿੱਚ 350.50 ਰੁਪਏ ਪ੍ਰਤੀ ਯੂਨਿਟ ਅਤੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment