ਨਵੀ ਦਿੱਲੀ, 24 ਮਾਰਚ : ਆਈਪੀਐਲ 2025 ਦੀ ਸ਼ੁਰੂਆਤ ਦਿੱਲੀ ਕੈਪੀਟਲਸ ਅਤੇ ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਲਈ ਚੰਗੀ ਖ਼ਬਰ ਲੈ ਕੇ ਆਈ ਹੈ। ਕੇਐਲ ਰਾਹੁਲ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ ਹੈ। ਰਾਹੁਲ ਅਤੇ ਉਨ੍ਹਾਂ ਦੀ ਪਤਨੀ ਆਥੀਆ ਸ਼ੈੱਟੀ ਦੇ ਘਰ ਇੱਕ ਨਵਾਂ ਮੈਂਬਰ ਆਇਆ ਹੈ। ਰਾਹੁਲ ਅੱਜ ਯਾਨੀ 24 ਮਾਰਚ (ਸੋਮਵਾਰ) ਨੂੰ ਪਿਤਾ ਬਣ ਗਏ ਹਨ। ਰਾਹੁਲ ਦੀ ਪਤਨੀ ਆਥਿਆ ਸ਼ੈੱਟੀ ਨੇ ਸੋਮਵਾਰ 24 ਮਾਰਚ ਨੂੰ ਬੇਟੀ ਨੂੰ ਜਨਮ ਦਿੱਤਾ ਹੈ।
ਰਾਹੁਲ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਲਿਖਿਆ ਕਿ ‘ਅਸੀਂ ਇਕ ਬੇਟੀ ਦੇ ਮਾਤਾ-ਪਿਤਾ ਬਣ ਗਏ ਹਾਂ..’ ਆਥੀਆ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਤੇ ਪ੍ਰਸ਼ੰਸਕ ਅਤੇ ਸੈਲੇਬਸ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ।
ਦੱਸ ਦਈਏ ਕਿ ਹਾਲ ਹੀ ਵਿੱਚ ਵਿਸ਼ਾਖਾਪਟਨਮ ਵਿੱਚ ਆਈਪੀਐਲ ਦੇ 18ਵੇਂ ਸੀਜ਼ਨ ਲਈ ਦਿੱਲੀ ਕੈਪੀਟਲਜ਼ (ਡੀਸੀ) ਵਿੱਚ ਸ਼ਾਮਲ ਹੋਏ ਸਨ ਪਰ ਐਤਵਾਰ ਰਾਤ ਨੂੰ ਅਚਾਨਕ ਮੁੰਬਈ ਵਾਪਸ ਪਰਤ ਆਏ। ਰਾਹੁਲ ਅਤੇ ਆਥੀਆ ਮੁੰਬਈ ‘ਚ ਰਹਿੰਦੇ ਹਨ। ਆਥੀਆ ਅਦਾਕਾਰ ਸੁਨੀਲ ਸ਼ੈਟੀ ਦੀ ਬੇਟੀ ਹੈ। ਉਨ੍ਹਾਂ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ। ਜਿਸ ਤੋਂ ਬਾਅਦ ਹਰ ਕੋਈ ਜੋੜੀ ਨੂੰ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ। ਆਥੀਆ ਦੀ ਇਸ ਪੋਸਟ ‘ਤੇ ਅਦਾਕਾਰਾ ਕਿਆਰਾ ਅਡਵਾਨੀ ਨੇ ਵੀ ਕਮੈਂਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਕਈ ਦਿਲ ਦੇ ਇਮੋਜੀ ਸਾਂਝੇ ਕੀਤੇ ਹਨ। ਅਰਜੁਨ ਕਪੂਰ ਨੇ ਲਿਖਿਆ, ‘ਮੁਬਾਰਕਾਂ ਦੋਸਤੋ।’ ਇਸ ਤੋਂ ਇਲਾਵਾ ਪੰਜਾਬੀ ਗਾਇਕ ਜੱਸੀ ਗਿੱਲ ਨੇ ਵੀ ਜੋੜੀ ਨੂੰ ਵਧਾਈ ਦਿੱਤੀ। ਆਥੀਆ ਦੀ ਪੋਸਟ ਨੂੰ ਕੁਝ ਹੀ ਮਿੰਟਾਂ ਵਿੱਚ ਦੋ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।