ਕਿਸਾਨਾਂ ਨੇ ਹੁਣ ਇਸ ਬੀਜੇਪੀ ਲੀਡਰ ਦਾ ਕੀਤਾ ਜ਼ਬਰਦਸਤ ਘੇਰਾਓ, ਹੋਟਲ ਬਾਹਰ ਹੀ ਡੱਕਿਆ

TeamGlobalPunjab
1 Min Read

ਫਾਜ਼ਿਲਕਾ : ਕਿਸਾਨ ਜਥੇਬੰਦੀਆਂ ਲਗਾਤਾਰ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਇਹ ਰੋਸ ਬੀਜੇਪੀ ਲੀਡਰਾਂ ‘ਤੇ ਖਿਲਾਫ਼ ਨਿਕਲਦਾ ਵੀ ਦਿਖਾਈ ਦੇ ਰਿਹਾ ਹੈ। ਜਿਸ ਤਹਿਤ ਫਾਜ਼ਿਲਕਾ ‘ਚ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਪੰਜਾਬ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਦਾ ਘਿਰਾਓ ਕੀਤਾ ਗਿਆ। ਸ਼ਵੇਤ ਮਲਿਕ ਇੱਕ ਮੀਟਿੰਗ ‘ਚ ਸ਼ਾਮਲ ਹੋਣ ਲਈ ਫਾਜ਼ਿਲਕਾ ਇੱਕ ਹੋਟਲ ‘ਚ ਪਹੁੰਚੇ ਸਨ। ਕਿਸਾਨ ਜਥੇਬੰਦੀਆਂ ਨੂੰ ਜਿਵੇਂ ਹੀ ਬੀਜੇਪੀ ਲੀਡਰ ਦੇ ਪਹੁੰਚਣ ਦੀ ਜਾਣਕਾਰੀ ਮਿਲੀ ਤਾਂ ਕਿਸਾਨਾਂ ਨੇ ਹੋਟਲ ਬਾਹਰ ਹੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

 

ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਖੂਬ ਭੜਾਸ ਕੱਢੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਲੋਕ ਮਾਰੂ ਖੇਤੀ ਕਾਨੂੰਨ ਲਿਆਂਦੇ ਹਨ। ਇਸ ਨਾਲ ਕਿਸਾਨਾਂ ਦੀ ਆਮਦਨ ‘ਚ ਵਾਧਾਂ ਤਾ ਕੀ ਹੋਣਾ ਜੋ ਕੁਝ ਅੱਜ ਕਿਸਾਨ ਕੋਲ ਮੌਜੂਦ ਹੈ ਉਹ ਵੀ ਲੁਟਿਆ ਜਾਣਾ ਹੈ। ਇਸ ਮੌਕੇ ਕਿਸਾਨ ਜਥੇਬੰਦਿਆਂ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ ਦੇ ਲੋਕ ਨਕਾਰ ਚੁੱਕੇ ਹਨ। ਭਾਜਪਾ ਦੇ ਮੰਤਰੀਆਂ ਅਤੇ ਨੇਤਾਵਾਂ ਦਾ ਕਿਸਾਨਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਫਿਰ ਵੀ ਭਾਜਪਾ ਦੇ ਨੇਤਾ ਜਗ੍ਹਾ-ਜਗ੍ਹਾ ਜਾ ਕੇ ਕਿਸਾਨਾਂ ਦੇ ਜਖਮਾਂ ਉੱਤੇ ਲੂਣ ਛਿੜਕਨ ਦਾ ਕੰਮ ਕਰ ਰਹੇ ਹਨ।

Share This Article
Leave a Comment