ਭਾਰਤੀ ਮੂਲ ਦੀ ਕਿਰਨ ਆਹੂਜਾ ਨੇ ਰਚਿਆ ਇਤਿਹਾਸ, ਅਮਰੀਕੀ ਸਰਕਾਰ ‘ਚ ਹਾਸਲ ਕੀਤਾ ਸਿਖ਼ਰਲਾ ਅਹੁਦਾ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ਦੀ Joe Biden ਸਰਕਾਰ ਵਿੱਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਧੱਕ ਲਗਾਤਾਰ ਵਧਦੀ ਜਾ ਰਹੀ ਹੈ । ਭਾਰਤੀ ਮੂਲ ਦੀ ਕਿਰਨ ਆਹੂਜਾ ਨੂੰ ਆਫਿਸ ਆਫ ਪਰਸਨਲ ਮੈਨੇਜਮੈਂਟ ਮੁਖੀ (Head of the Office of Personal Management) ਦੇ ਅਹੁਦੇ ’ਤੇ ਨਿਯੁਕਤੀ ਨੂੰ ਸੀਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ।

ਅਮਰੀਕੀ ਵਕੀਲ ਅਤੇ ਕਾਰਕੁਨ 49 ਸਾਲਾ ਕਿਰਨ ਆਹੂਜਾ ਅਮਰੀਕੀ ਸਰਕਾਰ ਵਿੱਚ ਇਸ ਸਿਖਰਲੇ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਭਾਰਤੀ ਅਮਰੀਕੀ ਹੈ।

 

- Advertisement -

ਉਨ੍ਹਾਂ ਦੀ ਨਿਯੁਕਤੀ ਲਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੋਟਿੰਗ ’ਚ ਹਿੱਸਾ ਲੈਣ ਪਿਆ। ਕਿਰਨ ਆਹੂਜਾ ਨੂੰ ਰਾਸ਼ਟਰਪਤੀ Joe Biden ਨੇ ਨਾਮਜ਼ਦ ਕੀਤਾ ਸੀ । ਦੇਸ਼ ਦੇ 20 ਲੱਖ ਸਿਵਲ ਸੇਵਕ ਇਸ ਸੰਘੀ ਏਜੰਸੀ ਦੇ ਨਿਯੰਤਰਣ ਅਧੀਨ ਕੰਮ ਕਰਦੇ ਹਨ।

 

ਕਿਰਨ ਆਹੂਜਾ ਦੀ ਨਿਯੁਕਤੀ ਲਈ ਸੈਨੇਟ ਦੀ ਮਨਜ਼ੂਰੀ ਦਿੱਤੇ ਜਾਣ ਦੌਰਾਨ ਵੋਟਿੰਗ ‘ਚ ਸਮਰਥਨ ਤੇ ਵਿਰੋਧ ‘ਚ ਬਰਾਬਰੀ ‘ਤੇ 50-50 ਵੋਟ ਆਏ। ਇਸ ਨਾਲ ਇਹ ਮਾਮਲਾ ਗੁੰਝਲਦਾਰ ਹੋ ਗਿਆ। ਕਿਸੇ ਵੀ ਮਾਮਲੇ ‘ਚ ਬਰਾਬਰੀ ਦੀ ਸਥਿਤੀ ‘ਚ ਫੈਸਲਾਕੁੰਨ ਵੋਟ ਉਪ ਰਾਸ਼ਟਰਪਤੀ ਦਾ ਹੁੰਦਾ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣਾ ਵੋਟ ਕਿਰਨ ਆਹੂਜਾ ਦੀ ਹਮਾਇਤ ‘ਚ ਦਿੰਦੇ ਹੋਏ ਉਨ੍ਹਾਂ ਦੀ ਨਿਯੁਕਤੀ ਦਾ ਰਸਤਾ ਸਾਫ਼ ਕਰ ਦਿੱਤਾ।

ਕਿਰਨ ਆਹੂਜਾ ਦੀ ਨਿਯੁਕਤੀ ਨਾਲ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।

Share this Article
Leave a comment