ਬਾਦਸ਼ਾਹ ਨੇ ਨਵੇਂ ਗੀਤ ‘ਸਨਕ’ ਲਈ ਮੰਗੀ ਮੁਆਫੀ, ਮੰਦਿਰ ਦੇ ਪੁਜਾਰੀਆਂ ਨੇ ਜਤਾਇਆ ਸੀ ਇਤਰਾਜ਼

Rajneet Kaur
2 Min Read

ਨਿਊਜ਼ ਡੈਸਕ: ਗਾਇਕ ਅਤੇ ਰੈਪਰ ਬਾਦਸ਼ਾਹ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ‘ਚ ਘਿਰੇ ਹੋਏ ਹਨ। ਵਿਵਾਦਾਂ ਦਾ ਕਾਰਨ ਹੈ ਉਨ੍ਹਾਂ ਦਾ ਨਵਾਂ ਗੀਤ ‘ਸਨਕ’। ਸਨਕ ਗੀਤ ਵਿੱਚ ਭਗਵਾਨ ਸ਼ਿਵ ਨਾਲ ਇਤਰਾਜ਼ਯੋਗ ਸ਼ਬਦਾਂ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ।

ਭਗਵਾਨ ਭੋਲੇਨਾਥ ਦੇ ਭਗਤਾਂ ਅਤੇ ਮਹਾਕਾਲੇਸ਼ਵਰ ਮੰਦਿਰ ਦੇ ਪੁਜਾਰੀਆਂ ਨੇ ਬਾਦਸ਼ਾਹ ਦੇ ਨਵੇਂ ਗੀਤ ‘ਤੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਕਿਹਾ ਕਿ ਗੀਤ ਦੇ ਬੋਲ ਬਦਲੇ ਜਾਣ, ਨਹੀਂ ਤਾਂ ਉਨ੍ਹਾਂ ਖਿਲਾਫ FIR ਦਰਜ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਵਧਦੇ ਵਿਵਾਦ ਨੂੰ ਦੇਖਦੇ ਹੋਏ ਬਾਦਸ਼ਾਹ ਨੇ ਪਹਿਲਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗੀ ਅਤੇ ਹੁਣ ਗੀਤ ਦੇ ਬੋਲ ਬਦਲ ਦਿੱਤੇ ਹਨ।

ਬਾਦਸ਼ਾਹ ਨੇ ਆਪਣੇ  ਇੰਸਟਾਗ੍ਰਾਮ  ਤੋਂ ਗੀਤ ‘ਸਨਕ’ ਤੋਂ ਭਗਵਾਨ ਭੋਲੇਨਾਥ ਦਾ ਨਾਂ ਹਟਾ ਦਿੱਤਾ ਹੈ। ਗੀਤ ‘ਚ ਬਦਲਾਅ ਤੋਂ ਬਾਅਦ ਮਹਾਕਾਲੇਸ਼ਵਰ ਦੇ ਪੁਜਾਰੀਆਂ ਨੇ ਗਾਇਕ ਨੂੰ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਬਾਦਸ਼ਾਹ ਦਾ ਗੀਤ ਸਨਕ ਕਾਫੀ ਸਮੇਂ ਤੋਂ ਸੁਰਖੀਆਂ ‘ਚ ਸੀ, ਇਸ ਗੀਤ ਨੂੰ ਇਕ ਮਹੀਨੇ ‘ਚ 25 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਬਾਦਸ਼ਾਹ ਨੇ ਮੁਆਫੀ ਮੰਗਦਿਆਂ ਕਿਹਾ, ਗੀਤ ਦੇ ਬੋਲਾਂ ਨਾਲ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਮੈਂ ਜਾਣੇ-ਅਣਜਾਣੇ ਵਿਚ ਕਦੇ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ ਅਤੇ ਨਾ ਹੀ ਕਦੇ ਕਰਾਂਗਾ। ਮੈਂ ਆਪਣੇ ਪ੍ਰਸ਼ੰਸਕਾਂ ਲਈ ਪੂਰੀ ਇਮਾਨਦਾਰੀ ਨਾਲ ਆਪਣੀ ਰਚਨਾਤਮਕ ਪੇਸ਼ਕਾਰੀ ਲੈ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ  ਮੈਂ ਨਵੇਂ ਗੀਤ ਦੇ ਕੁਝ ਹਿੱਸੇ ਬਦਲਣ ਲਈ ਕਿਹਾ ਹੈ, ਤਬਦੀਲੀ ਦੀ ਪ੍ਰਕਿਰਿਆ ਕੁਝ ਦਿਨ ਲੈਂਦੀ ਹੈ ਅਤੇ ਇਹ ਤਬਦੀਲੀ ਸਾਰੇ ਪਲੇਟਫਾਰਮਾਂ ‘ਤੇ ਦਿਖਾਈ ਦੇਵੇਗੀ। ਮੈਂ ਸਾਰਿਆਂ ਨੂੰ ਇਸ ਸਮੇਂ ਦੌਰਾਨ ਸਬਰ ਰੱਖਣ ਦੀ ਬੇਨਤੀ ਕਰਦਾ ਹਾਂ

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment