ਕਿਆਰਾ ਅਡਵਾਨੀ ਵਿਆਹ ਤੋਂ ਬਾਅਦ ਪਹਿਲੀ ਵਾਰ ਆਏ ਦਰਸ਼ਕਾਂ ਦੇ ਸਾਹਮਣੇ ਬੋਲਡ ਲੁੱਕ ‘ਚ ,ਪਤੀ ਸਿਧਾਰਥ ਵੀ ਹੋਏ ਹੈਰਾਨ

navdeep kaur
3 Min Read

ਨਵੀਂ ਦਿੱਲੀ :ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਪਿਛਲੇ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਸਨ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਕਿਆਰਾ ‘ਚ ਕਸ਼ਮੀਰ ਘੁੰਮਣ ਗਈ ਸੀ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਦੇ ਨਾਲ ਹੀ ਹੁਣ ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਅਦਾਕਾਰਾ ਦਾ ਬੋਲਡ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੀ ਨੀਂਦ ਉੱਡ ਗਈ ਹੈ। ਵਿਆਹ ਤੋਂ ਬਾਅਦ ਪਹਿਲੀ ਵਾਰ ਕਿਆਰਾ ਦਾ ਬੋਲਡ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਕਿਆਰਾ ਨੇ ਬ੍ਰਾਲੈੱਸ ਫਰੰਟ ਕੱਟ ਪਹਿਨੀ ਸੀ ਡਰੈੱਸ -:ਕਿਆਰਾ ਅਡਵਾਨੀ ਹਾਲ ਹੀ ਵਿੱਚ ਇੱਕ ਐਵਾਰਡ ਸ਼ੋਅ ਦਾ ਹਿੱਸਾ ਬਣੀ ਹੈ। ਇਸ ਦੌਰਾਨ ਅਦਾਕਾਰਾ ਨੇ ਆਪਣੇ ਲੁੱਕ ਨਾਲ ਪਾਰਟੀ ਨੂੰ ਲੁੱਟਿਆ। ਕਿਆਰਾ ਦੇ ਲੁੱਕ ਨੂੰ ਦੇਖ ਕੇ ਹਰ ਕੋਈ ਦੇਖਦਾ ਰਹਿ ਗਿਆ। ਐਵਾਰਡ ਸ਼ੋਅ ਦੇ ਰੈੱਡ ਕਾਰਪੇਟ ‘ਤੇ ਕਿਆਰਾ ਸਾਟਿਨ ਰੈੱਡ ਥਾਈਟ ਹਾਈ-ਸਲਿਟ ਡਰੈੱਸ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸਦੇ ਵਾਲ ਇੱਕ ਜੂੜੇ ਵਿੱਚ ਬੰਨ੍ਹੇ ਹੋਏ ਹਨ ਅਤੇ ਉਸਨੇ ਇੱਕ ਅੰਗੂਠੀ ਤੋਂ ਇਲਾਵਾ ਕੋਈ ਹੋਰ ਸਮਾਨ ਨਹੀਂ ਪਾਇਆ ਸੀ ।ਇਸ ਬਾਡੀ ਫਿਟਿੰਗ ਡਰੈੱਸ ‘ਚ ਕਿਆਰਾ ਦਾ ਫਿਗਰ ਦੇਖਣ ਯੋਗ ਸੀ।
ਵਿਆਹ ਤੋਂ ਬਾਅਦ ਪਹਿਲੀ ਵਾਰ ਇਸ ਫਿਲਮ ‘ਚ ਨਜ਼ਰ ਆਵੇਗੀ
ਦੱਸ ਦੇਈਏ ਕਿ ਕਿਆਰਾ ਅਡਵਾਨੀ ਜਲਦ ਹੀ ‘ਸੱਤਿਆਪ੍ਰੇਮ ਕੀ ਕਥਾ’ ਵਿੱਚ ਨਜ਼ਰ ਆਵੇਗੀ। ਵਿਆਹ ਤੋਂ ਬਾਅਦ ਕਿਆਰਾ ਦੀ ਇਹ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ। ਇਸ ਫਿਲਮ ‘ਚ ਉਹ ਕਾਰਤਿਕ ਆਰੀਅਨ ਨਾਲ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਰਾਮਚਰਨ ਨਾਲ ਫਿਲਮ ‘ਗੇਮ ਚੇਂਜਰ’ ‘ਚ ਵੀ ਨਜ਼ਰ ਆਵੇਗੀ। ਸਮੀਰ ਵਿਦਵਾਂ ਦੁਆਰਾ ਨਿਰਦੇਸ਼ਿਤ ਸੱਤਿਆਪ੍ਰੇਮ ਕੀ ਕਥਾ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ।
ਕਿਆਰਾ ਦੀ ਇਹ ਡਰੈੱਸ ਕਾਫੀ ਐਕਸਪੋਜ਼ਿੰਗ ਹੈ
ਕਿਆਰਾ ਦੀ ਇਸ ਡਰੈੱਸ ‘ਚ ਫਰੰਟ ‘ਤੇ ਵੱਡਾ ਕੱਟ ਡਿਜ਼ਾਇਨ ਹੈ, ਜੋ ਉਸ ਦੀ ਲੁੱਕ ਨੂੰ ਕਾਫੀ ਐਕਸਪੋਜ਼ ਕਰ ਰਿਹਾ ਹੈ। ਕਿਆਰਾ ਨੇ ਇਹ ਡਰੈੱਸ ਬਰਾਲੈੱਸ ਪਹਿਨੀ ਸੀ। ਇਸ ਡਰੈੱਸ ‘ਚ ਉਸ ਦੀ ਹੌਟਨੈੱਸ ਨੂੰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਦਰਸ਼ਕ ਉਸ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਹਰ ਕੋਈ ਕਿਆਰਾ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਰਹੇ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment