ਭਾਰਤ ‘ਚ ਕੋਰੋਨਾਵਾਇਰਸ ਦੇ ਤੀਜੇ ਮਾਮਲੇ ਦੀ ਹੋਈ ਪੁਸ਼ਟੀ

TeamGlobalPunjab
2 Min Read

ਕੋਚੀ: ਭਾਰਤ ਵਿੱਚ ਖਤਰਨਾਕ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਇਹ ਮਰੀਜ ਵੀ ਕੇਰਲ ਤੋਂ ਹੈ। ਹੁਣ ਤੱਕ ਭਾਰਤ ਵਿੱਚ ਕੁੱਲ ਕੋਰੋਨਾਵਾਇਰਸ ਨਾਲ ਸੰਕਰਮਿਤ ਤਿੰਨ ਮਰੀਜ਼ ਮਿਲੇ ਹਨ ਅਤੇ ਤਿੰਨੇ ਕੇਰਲ ਤੋਂ ਹੀ ਹਨ। ਕੇਰਲ ਦੀ ਸਿਹਤ ਮੰਤਰੀ ਕੇਕੇ ਸ਼ਾਲਿਜਾ ਦੇ ਮੁਤਾਬਕ ਇਹ ਵਿਅਕਤੀ ਕੁੱਝ ਦਿਨ ਪਹਿਲਾਂ ਵੁਹਾਨ ਤੋਂ ਪਰਤਿਆ ਸੀ। ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ ਇਹ ਮਰੀਜ ਕੇਰਲ ਦੇ ਕਾਸਰਗੋਡੇ ਤੋਂ ਹੈ। ਕਿਹਾ ਜਾ ਰਿਹਾ ਹੈ ਕਿ ਉਹ ਦੋ ਹੋਰ ਲੋਕਾਂ ਦੇ ਨਾਲ ਕੁੱਝ ਦਿਨ ਪਹਿਲਾਂ ਹੀ ਵੁਹਾਨ ਤੋਂ ਪਰਤਿਆ ਸੀ।

ਕੇਰਲ ‘ਚ ਲਗਭਗ 2000 ਲੋਕ ਨਿਗਰਾਨੀ ਵਿੱਚ

ਦੱਸ ਦਈਏ ਕਿ ਕੇਰਲ ਵਿੱਚ ਚੀਨ ਅਤੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰਨ ਵਾਲੇ 1,999 ਲੋਕਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਨੂੰ ਸਪੈਸ਼ਲ ਵਾਰਡ ਵਿੱਚ ਰੱਖਿਆ ਗਿਆ ਹੈ ਜਦਕਿ 75 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਿਨ੍ਹਾਂ ਦੋ ਲੋਕਾਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਰਾਜ ਸਰਕਾਰ ਨੇ ਦੱਸਿਆ ਕਿ ਦੂਜਾ ਮਰੀਜ ਵੀ ਕੋਰੋਨਾ ਵਾਇਰਸ ਦੇ ਕੇਂਦਰ ਚੀਨ ਦੇ ਵੁਹਾਨ ਵਿੱਚ ਵਿਦਿਆਰਥੀ ਹੈ ਅਤੇ 24 ਜਨਵਰੀ ਨੂੰ ਕੇਰਲ ਪਰਤਿਆ ਸੀ। ਭਾਰਤ ਵਿੱਚ ਇਸ ਵਾਇਰਸਦਾ ਪਹਿਲਾ ਮਾਮਲਾ ਵੀਰਵਾਰ ਨੂੰ ਤਰਿਸ਼ੂਰ ਵਿੱਚ ਸਾਹਮਣੇ ਆਇਆ ਸੀ ਜਦੋਂ ਵੁਹਾਨ ਵਿੱਚ ਮੇਡੀਕਲ ਦੀ ਪੜਾਈ ਕਰਨ ਵਾਲੀ ਵਿਦਿਆਰਥਣ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਸੀ।

- Advertisement -

Share this Article
Leave a comment