ਸੀਰਮ ਇੰਸਟੀਟਿਊਟ ਆਫ਼ ਇੰਡਿਆ(SII) ਦੇ ਮੁਖੀ ਨੂੰ ਮਿਲ ਰਹੀਆਂ ਹਨ ਜਾਨ ਤੋਂ ਮਾਰਨ ਦੀਆਂ ਧਮਕੀਆਂ !

TeamGlobalPunjab
3 Min Read

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਦੇ ਮੁਖੀ ਅਦਾਰ ਪੂਨਾਵਾਲਾ ਨੇ ਵੱਡਾ ਖੁਲਾਸਾ ਕੀਤਾ ਹੈ । ਨੌਜਵਾਨ ਉੱਦਮੀ ਪੂਨਾਵਾਲਾ ਅਨੁਸਾਰ ਉਨ੍ਹਾਂ ਨੂੰ ਕੋਵਿਡ-19 ਵੈਕਸੀਨ ਲਈ ਵੱਡੀ ਗਿਣਤੀ ‘ਚ ਫੋਨ ਆ ਰਹੇ ਹਨ ਅਤੇ ਧਮਕੀਆਂ ਵੀ ਮਿਲ ਰਹੀਆਂ ਹਨ। ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਫੋਨ ਕਾਲ ਤੇ ਧਮਕਾਉਣਾ ਸਭ ਤੋਂ ਮਾੜੀ ਗੱਲ ਹੈ।

ਪੂਨਾਵਾਲਾ ਦੀ ਮੰਨੀਏ ਤਾਂ , ‘ਕਾਲ ਕਰਨ ਵਾਲਿਆਂ ਵਿੱਚ ਭਾਰਤੀ ਸੂਬਿਆਂ ਦੇ ਮੁੱਖ ਮੰਤਰੀ, ਵਪਾਰ ਮੰਡਲ ਦੇ ਮੁਖੀ ਅਤੇ ਕਈ ਪ੍ਰਭਾਵਸ਼ਾਲੀ ਸ਼ਖਸੀਅਤਾਂ ਸ਼ਾਮਲ ਹਨ। ਇਹ ਲੋਕ ਫੋਨ ਤੇ ਕੋਵਿਸ਼ਿਲਡ (COVISHIELD) ਟੀਕੇ ਦੀ ਤੁਰੰਤ ਸਪਲਾਈ ਕਰਨ ਦੀ ਮੰਗ ਕਰਦੇ ਹਨ। ਅਦਾਰ ਦਾ ਕਹਿਣਾ ਹੈ ਕਿ ਕੋਵੀਸ਼ਿਲਡ ਟੀਕਾ ਲਗਵਾਉਣ ਦੀ ਉਮੀਦ ਅਤੇ ਕਾਹਲੀ ਦਾ ਪੱਧਰ ਬੇਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਧਰਤੀ ‘ਤੇ ਦੂਜਾ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਫੈਲ ਰਹੀ ਹੈ, ਜਿਸ ਕਾਰਨ ਵਿਆਪਕ ਡਰ – ਦਹਿਸ਼ਤ ਅਤੇ ਮੌਤ ਦਾ ਕਾਰਨ ਬਣ ਰਿਹਾ ਹੈ।

ਇਹਨਾਂ ਧਮਕੀਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਦੇ ਸੀਈਓ ਅਦਾਰ ਪੂਨਾਵਾਲਾ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਹੈ। 16 ਅਪ੍ਰੈਲ ਨੂੰ SII ‘ਚ ਸਰਕਾਰੀ ਅਤੇ ਨਿਯਮ ਕਾਰਜ ਦੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਲਿਖ ਕੇ ਪੂਨਾਵਾਲਾ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ।

 

- Advertisement -

ਦੁਨੀਆ ਵਿੱਚ ਸਭ ਤੋਂ ਵੱਧ ਵੈਕਸੀਨ ਬਣਾਉਣ ਵਾਲੇ ਭਾਰਤ ਵਿੱਚ ਇਸ ਸਮੇਂ ਵੈਕਸੀਨ ਦੀ ਘਾਟ ਦੀਵੇ ਥੱਲੇ ਹਨ੍ਹੇਰੇ ਵਾਂਗ ਹੈ। ਦੇਸ਼ ਦੇ ਟੀਕਾਕਰਨ ਮੁਹਿੰਮ ਦੀ ਸਫਲਤਾ ਵਿਚ ਵੈਕਸੀਨ ਦੀ ਕਮੀ ਸਭ ਤੋਂ ਵੱਡਾ ਅੜਿੱਕਾ ਹੈ। ਸਭ ਤੋਂ ਵੱਧ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ (SERUM INSTITUTE OF INDIA) ਵੀ ਮੰਗ ਅਨੁਸਾਰ ਸਪਲਾਈ ਨਹੀਂ ਕਰ ਪਾ ਰਹੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸੀਰਮ ਕੰਪਨੀ ਦੇਸ਼ ਦੇ ਬਾਹਰ ਵੀ ਵੈਕਸੀਨ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਸੀਰਮ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਵੈਕਸੀਨ ਦੀ ਮੰਗ ਜ਼ਿਆਦਾ ਹੈ। ਉਹ ਇਸ ਨੂੰ ਪੂਰਾ ਨਹੀਂ ਕਰ ਪਾ ਰਹੇ, ਇਸ ਲਈ ਉਹ ਭਾਰਤ ਤੋਂ ਬਾਹਰ ਵੀ ਵੈਕਸੀਨ ਉਤਪਾਦਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਇਸ ਸਬੰਧ ਵਿਚ ਉਹ ਅਗਲੇ ਕੁਝ ਦਿਨਾਂ ਵਿਚ ਐਲਾਨ ਕਰ ਸਕਦੇ ਹਨ।

Share this Article
Leave a comment