ਕੇਜਰੀਵਾਲ ਉਤਰਾਖੰਡ ਦੌਰੇ ‘ਤੇ, ਜਨਤਾ ਨਾਲ ਕੀਤੇ ਕਈ ਚੋਣ ਵਾਅਦੇ

TeamGlobalPunjab
1 Min Read

 ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣਾਂ ਦੇ ਆਖ਼ਰੀ ਦਿਨਾਂ ਵਿੱਚ ਚੋਣ ਰਣਨੀਤੀ ਨੂੰ ਅੱਗੇ ਵਧਾਉਣ ਲਈ ਆਪਣੇ ਉੱਤਰਾਖੰਡ ਦੌਰੇ ‘ਤੇ ਹਰਿਦੁਆਰ ਵਿੱਚ ਹਨ। ਆਪਣੇ ਤਿੰਨ ਦਿਨਾਂ ਵਿਸ਼ੇਸ਼ ਦੌਰੇ ਵਿੱਚ ਉਨ੍ਹਾਂ ਪਾਰਟੀ ਦੀ ਸੂਬਾ ਇਕਾਈ ਨਾਲ ਮੀਟਿੰਗ ਕਰਕੇ ਜਨਤਾ ਨਾਲ ਕਈ ਚੋਣ ਵਾਅਦੇ ਕੀਤੇ ਹਨ।

ਧਰਮ ਨਗਰੀ ਤੋਂ ਉਤਰਾਖੰਡ ਦਾ ਚੋਣ ਮੋਰਚਾ ਸੰਭਾਲਣ ਵਾਲੇ ਕੇਜਰੀਵਾਲ ਨੇ ਆਪਣੀ ਪ੍ਰੈੱਸ ਕਾਨਫਰੰਸ ‘ਚ ਸੂਬੇ ਨੂੰ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਮੰਚ ’ਤੇ ਕਰਨਲ  ਕੋਠਿਆਲ ਸਮੇਤ ਕਈ ਆਗੂ ਮੌਜੂਦ ਸਨ।

ਸੂਤਰਾਂ ਮੁਤਾਬਕ ਮੰਗਲਵਾਰ ਤੱਕ ਕੇਜਰੀਵਾਲ ਇੱਥੇ ਹਰਿਦੁਆਰ ‘ਚ ਰੁਕਣਗੇ ਅਤੇ ‘ਆਪ’ ਦੇ ਉਮੀਦਵਾਰਾਂ ਅਤੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨਗੇ ਅਤੇ ਚੋਣਾਂ ‘ਤੇ ਚਰਚਾ ਕਰਨਗੇ। ਇਸ ਦੌਰਾਨ ਕੇਜਰੀਵਾਲ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਨ ਰਾਸ਼ੀ ਵਜੋਂ 1 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਇਸ ਵਿੱਚ ਪੈਰਾਮਿਲਟ੍ਰੀ ਫੌਜ ਅਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

Share this Article
Leave a comment