ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਨਾਲ 24 ਫਰਵਰੀ ਨੂੰ ਭਾਰਤ ਦੌਰੇ ਲਈ ਆ ਰਹੇ ਹਨ। ਇਸ ਸਮੇਂ ਉਨ੍ਹਾਂ ਨਾਲ ਮੇਲਾਨਿਆ ਟਰੰਪ ਵੀ ਨਾਲ ਆ ਰਹੇ ਹਨ ਅਤੇ ਉਹ ਦਿੱਲੀ ਦੇ ਇੱਕ ਸਕੂਲ ਦੀ ਹੈਪੀਨਸ ਕਲਾਸ ਵਿੱਚ ਬੱਚਿਆਂ ਨਾਲ ਮੁਲਾਕਾਤ ਕਰਨਗੇ। ਪਰ ਰਿਪੋਰਟਾਂ ਮੁਤਾਬਿਕ ਇਸ ਪ੍ਰੋਗਰਾਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸੀਸੋਦੀਆ ਦਾ ਨਾਮ ਹਟਾ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਉਹ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਸਨ ਕਿਉਂਕਿ ਇਹ ਸਕੂਲ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਹਨ।
Happiness class is 'The solution' to all hate and narrow mindedness. Education is meaningless without Happiness.
I am Happy that Delhi govt schools are showing a path to the world. And the world is curious to know what we are doing in #HappinessClass pic.twitter.com/RafGP4brGN
— Manish Sisodia (@msisodia) February 22, 2020
ਇਸ ਤੋਂ ਬਾਅਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਇੱਕ ਟਵੀਟ ਕਰਦਿਆਂ ਇਸ ਬਾਰੇ ਤਾਂ ਭਾਵੇਂ ਕੁਝ ਨਹੀਂ ਕਿਹਾ ਪਰ ਹਾਂ ਇੰਨਾ ਜਰੂਰ ਕਿਹਾ ਹੈ ਕਿ ਹੈਪੀਨਸ ਕਲਾਸ ਸਾਰੀ ਨਫਰਤ ਅਤੇ ਛੋਟੀ ਮਾਨਸਿਕਤਾ ਦਾ ਹਲ ਹੈ। ਉਨ੍ਹਾਂ ਲਿਖਿਆ ਕਿ ਉਹ ਖੁਸ਼ ਹਨ ਕਿ ਦਿੱਲੀ ਦੇ ਸਰਕਾਰੀ ਸਕੂਲ ਦੁਨੀਆਂ ਨੂੰ ਇੱਕ ਰਸਤਾ ਦਿਖਾ ਰਹੇ ਹਨ ਅਤੇ ਦੁਨੀਆਂ ਇਹ ਜਾਨਣ ਲਈ ਉਤਸੁਕ ਹੈ ਕਿ ਅਸੀਂ ਆਪਣੀ ਹੈਪੀਨਸ ਕਲਾਸ ਵਿੱਚ ਕੀ ਕਰ ਰਹੇ ਹਾਂ।