ਗੁਲਾਬੀ ਸਲਵਾਰ ਸੂਟ ‘ਚ ਕੈਟਰੀਨਾ ਕੈਫ ਏਅਰਪੋਰਟ ‘ਤੇ ਆਈ ਨਜ਼ਰ

TeamGlobalPunjab
2 Min Read

ਨਿਊਜ਼ ਡੈਸਕ: ਕੈਟਰੀਨਾ ਕੈਫ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਆਪਣੇ ਨਵੇਂ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਹਾਲ ਹੀ ‘ਚ ਕੈਟਰੀਨਾ ਨੂੰ ਏਅਰਪੋਰਟ ‘ਤੇ ਦੇਖਿਆ ਗਿਆ। ਜਿਥੇ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਕੈਟਰੀਨਾ ਕੈਫ ਰਵਾਇਤੀ ਅਵਤਾਰ ਵਿੱਚ ਨਜ਼ਰ ਆ ਰਹੀ ਹੈ। ਕੈਟਰੀਨਾ ਨੇ ਹਲਕੇ ਗੁਲਾਬੀ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਮੈਚਿੰਗ ਕਲਰ ਦਾ ਪ੍ਰਿੰਟਿਡ ਦੁਪੱਟਾ ਵੀ ਕੈਰੀ ਕੀਤਾ ਹੈ। ਕੈਟਰੀਨਾ ਦਾ ਇਹ ਲੁੱਕ ਫੈਨਜ਼ ਨੂੰ ਬੇਹੱਦ ਪਸੰਦ ਆ ਰਿਹਾ ਹੈ।

ਕੈਟਰੀਨਾ ਨੇ ਆਪਣੇ ਵਾਲਾਂ ਨੂੰ ਪੋਨੀਟੇਲ ਸਟਾਈਲ ‘ਚ ਬੰਨ੍ਹਿਆ ਹੈ। ਇਸ ਨਾਲ ਉਸ ਨੇ ਚਸ਼ਮਾ ਪਾਇਆ ਹੋਇਆ ਹੈ।  ਕੈਟਰੀਨਾ ਕੈਫ ਦਾ ਬਿਨਾਂ ਮੇਕਅੱਪ ਲੁੱਕ ਸਾਫ ਨਜ਼ਰ ਆ ਰਿਹਾ ਹੈ।

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਆਪਣਾ ਜ਼ਿਆਦਾਤਰ ਸਮਾਂ ਪਤੀ ਵਿੱਕੀ ਕੌਸ਼ਲ ਨਾਲ ਬਿਤਾਉਂਦੀ ਹੈ। ਹਾਲ ਹੀ ‘ਚ ਕੈਟਰੀਨਾ ਨੇ ਵਿੱਕੀ ਲਈ ਨਾਸ਼ਤਾ ਬਣਾਇਆ ਸੀ। ਜਿਸ ਦੀ ਫੋਟੋ ਉਸ ਨੇ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤੀ । ਡਿਸ਼ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਕੈਪਸ਼ਨ ‘ਚ ਲਿਖਿਆ, ‘ਮੈਂ ਪਤੀ ਲਈ ਐਤਵਾਰ ਦਾ ਨਾਸ਼ਤਾ ਬਣਾਇਆ’।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment