ਯੁਨਾਈਟਡ ਹੈਲਥ ਸੈਂਟਰ ਵੱਲੋ ਆਪਣੇ 30ਵੇਂ ਕਲੀਨਿਕ ਦਾ ਫਰਿਜ਼ਨੋਂ ਵਿਖੇ ਕੀਤਾ ਗਿਆ ਉਦਘਾਟਨ

Rajneet Kaur
3 Min Read
ਫਰਿਜ਼ਨੋ  (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) :     ਸੈਂਟਰਲ ਵੈਲੀ ਕੈਲੀਫੋਰਨੀਆ ਵਿਖੇ ਲੰਮੇ ਸਮੇਂ ਤੋਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਯੁਨਾਈਟਡ ਹੈਲਥ ਕੇਅਰ ਗਰੁੱਪ ਵੱਲੋ ਆਪਣਾ 30ਵਾਂ ਕਲੀਨਿਕ ਫਰਿਜ਼ਨੋ  ਦੇ ਮਾਰਕਸ ਅਤੇ ਐਸ਼ਲੈਂਨ ਐਵਿਨਿਊ ਤੇ ਖੋਲ ਦਿੱਤਾ ਗਿਆ ਹੈ। ਲੰਘੇ ਵੀਰਵਾਰ ਇਸ ਕਲੀਨਿਕ ਦੀ ਗਰੈਂਡ ਓਪਨਿੰਗ ਕੀਤੀ ਗਈ। ਜਿੱਥੇ ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀਈਓ, ਜਸਟਿੰਨ ਪਰੀਅਸ ਨੇ ਰੀਵਨ ਕੱਟਕੇ ਇਸਦਾ ਉਦਘਾਟਨ ਕੀਤਾ। ਉਹਨਾਂ  ਕਿਹਾ ਕਿ ਜਿੱਥੇ ਸੈਂਟਰਲ ਵੈਲੀ ਦਾ ਇਹ ਸਾਡਾ 30ਵਾਂ ਕਲੀਨਿਕ ਹੈ, ਓਥੇ ਫਰਿਜ਼ਨੋ ਸਿਟੀ ਦਾ ਇਹ ਸਾਡਾ ਅੱਠਵਾਂ ਕਲੀਨਿਕ ਬਣ ਚੁੱਕਾ ਹੈ। ਉਹਨਾਂ ਸਮੂਹ ਸਟਾਫ ਦਾ ਸਪੋਰਟ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਜੀ ਜਾਨ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਦੇਵਾਗੇਂ।
ਗਰੁੱਪ ਦੇ ਚੀਫ ਐਡਮਨਿਸਟਰੇਟਵ ਆਫਿਸਰ ਮਗੇਲ ਰੁਡਰੀਗਸ ਨੇ ਕਿਹਾ ਕਿ ਇਹ ਕਲੀਨਿਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਕੇ ਖੋਲਿਆ ਗਿਆ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਸਟਾਫ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ। ਪੰਜਾਬੀ ਕਮਿਉਨਟੀ ਨੂੰ ਮੁੱਖ ਰੱਖਕੇ ਡਾ. ਸਿਮਰਜੀਤ ਸਿੰਘ ਧਾਲੀਵਾਲ ਇਸ ਕਲੀਨਿਕ ਤੇ ਹਮੇਸ਼ਾਂ ਆਪਣੇ ਸਟਾਫ ਸਮੇਤ ਹਾਜ਼ਿਰ ਰਹਿਣਗੇ। ਡਾਕਟਰ ਸਿਮਰਜੀਤ ਧਾਲੀਵਾਲ ਨੇ ਕਿਹਾ ਕਿ ਚਾਹੇ ਕਿਸੇ ਕੋਲ ਇੰਸ਼ੋਰੈਂਸ ਹੈ ਜਾਂ ਨਹੀਂ ਸਾਡੇ ਦਰਵਾਜ਼ੇ ਹਰ ਕਿਸੇ ਲਈ ਖੁੱਲ੍ਹੇ ਹਨ ਅਤੇ ਅਸੀਂ ਇਸ ਕਲੀਨਿਕ ਤੋ ਹਰ ਪ੍ਰਕਾਰ ਦੀਆਂ ਸੇਵਾਵਾਂ ਦੇਵਾਗੇਂ। ਜਿੱਥੇ ਫੈਮਲੀ ਮੈਡੀਸਨ, ਕੈਰੋਪਰਿਕਟਰ, ਮਨੋਵਗਿਆਨਕ ਰੋਗ, ਦੰਦਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਤਸੱਲੀਬਖਸ਼ ਤਰੀਕੇ ਨਾਲ ਕੀਤਾ ਜਾਵੇਗਾ।
ਉਨ੍ਹਾਂ ਦਸਿਆ ਕਿ ਇੱਥੇ ਜਲਦ ਅਰਜਿੰਟ ਕੇਅਰ ਦੀਆਂ ਸੇਵਾਵਾਂ ਵੀ ਸ਼ੁਰੂ ਹੋਣਗੀਆਂ। ਇਸ ਮੌਕੇ ਫਰਿਜ਼ਨੋ ਏਰੀਏ ਦੇ ਕਾਂਗਰਸਮੈਨ ਜਿੰਮ ਕੌਸਟਾ ਦੇ ਦਫ਼ਤਰ ਤੋਂ ਨੁਮਾਇੰਦੇ ਪਹੁੰਚੇ ਹੋਏ ਸਨ। ਮੇਅਰ ਜੈਰੀ ਡਾਇਰ ਦੇ ਦਫ਼ਤਰ ਤੋਂ ਪਤਵੰਤੇ ਪਹੁੰਚੇ ਹੋਏ ਸਨ। ਸੈਨੇਟਰ ਡਾਇਨ ਫਾਈਨਸਟਾਈਨ ਦੇ ਦਫ਼ਤਰ ਤੋ ਵਫ਼ਦ ਆਇਆ ਹੋਇਆ ਸੀ। ਫਰਿਜ਼ਨੋ  ਦੇ ਡਿਸਟਰਕ ਵੰਨ ਦੀ ਕੌਂਸਲ ਮੈਂਬਰ ਐਨਾਲੀਸਾ ਪਰੀਅਸ ਨੇ ਯੁਨਾਈਟਡ ਹਿੱਲਥ ਸੈਂਟਰ ਦੇ ਸਮੂਹ ਸਟਾਫ ਨੂੰ ਨਵੇਂ ਕਲੀਨਿਕ ਲਈ ਵਧਾਈਆਂ ਦਿੱਤੀਆਂ ।  ਗਰੁੱਪ ਦੇ ਪ੍ਰੈਜ਼ੀਡੈਂਟ ਅਤੇ ਸੀਈਓ, ਜਸਟਿੰਨ ਪਰੀਅਸ ਨੂੰ ਸਾਰੇ ਰਾਜਨੀਤਕ ਦਫ਼ਤਰਾਂ ਦੇ ਨੁਮਾਇੰਦਿਆਂ ਵੱਲੋਂ ਸਰਟੀਫਕੇਟ ਦੇਕੇ ਸਨਮਾਨਿਤ ਕੀਤਾ ਗਿਆ। ਪੂਰੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਟੀਵੀ ਹੋਸਟ ਇਮਲੀ ਅਰਵਿੰਨ ਨੇ ਬਾਖੂਬੀ ਨਿਭਾਇਆ। ਅਖੀਰ ਵਿੱਚ ਨਿਊਜ਼ੀਲੈਂਡ ਅਤੇ ਹਵਾਈਅਨ ਡਾਂਸ ਨੇ ਸਭਨੂੰ ਝੂਮਣ ਲਾ ਦਿੱਤਾ।  ਦੁਪਿਹਰ ਦੇ ਖਾਣੇ ਨਾਲ ਅਮਿੱਟ ਪੈੜ੍ਹਾ ਛੱਡਦਾ ਇਹ ਗਰੈਂਡ ਓਪਨਿੰਗ ਸਮਾਗਮ ਯਾਦਗਾਰੀ ਹੋ ਕੇ ਨਿੱਬੜ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment