ਕਸ਼ਮੀਰ ਦੀ ਆਇਸ਼ਾ ਜੋਅ ਬਾਇਡਨ ਦੀ ਡਿਜੀਟਲ ਟੀਮ ‘ਚ ਸ਼ਾਮਲ ਹੋਈ

TeamGlobalPunjab
2 Min Read

ਵਾਸ਼ਿੰਗਟਨ – ਯੂਐਸ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਡਿਜੀਟਲ ਟੀਮ ‘ਚ ਕਸ਼ਮੀਰ ਦੀ ਜੰਮਪਲ ਆਇਸ਼ਾ ਸ਼ਾਹ ਨੂੰ ਸੀਨੀਅਰ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਵ੍ਹਾਈਟ ਹਾਊਸ ਵਲੋਂ ਬੀਤੇ ਸੋਮਵਾਰ ਨੂੰ ਇਹ ਦੱਸਿਆ ਗਿਆ ਕਿ ਆਇਸ਼ਾ ਵ੍ਹਾਈਟ ਹਾਊਸ ਦੀ ਡਿਜੀਟਲ ਰਣਨੀਤੀ ਟੀਮ ਦਾ ਹਿੱਸਾ ਬਣੇਗੀ ਤੇ ਇਸ ਟੀਮ ਦੇ ਡਾਇਰੈਕਟਰ ਰੌਬ ਫਲੈਥਰੀ ਹਨ।

ਦੱਸ ਦਈਏ ਆਇਸ਼ਾ ਚੋਣ ਮੁਹਿੰਮ ਦੌਰਾਨ ਜੋਅ ਬਾਇਡਨ-ਹੈਰਿਸ ਟੀਮ ‘ਚ ਡਿਜੀਟਲ ਸਾਂਝੀਵਾਲਤਾ ਪ੍ਰਬੰਧਕ ਸੀ। ਆਇਸ਼ਾ ਇਸ ਸਮੇਂ ਸਮਿਥਸੋਨੀਅਨ ਸੰਗਠਨ ‘ਚ ਡਿਜੀਟਲ ਮਾਹਰ ਵਜੋਂ ਕੰਮ ਕਰ ਰਹੀ ਹੈ। ਪਹਿਲਾਂ ਆਇਸ਼ਾ ਜੌਹਨ ਐੱਫ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਦੇ ਕਾਰਪੋਰੇਟ ਫੰਡ ‘ਚ ਸਹਾਇਕ ਮੈਨੇਜਰ ਦਾ ਕੰਮ ਕਰਦੀ ਸੀ ਤੇ ਇਸਤੋਂ ਪਹਿਲਾਂ ਆਇਸ਼ਾ ਬੁਆਏ ਨਾਮਕ ਇੱਕ ਮਾਰਕੀਟਿੰਗ ਫਰਮ ‘ਚ ਸੰਚਾਰ ਮਾਹਰ ਦਾ ਕੰਮ ਕਰ ਚੁੱਕੀ ਹੈ।

ਡਿਜੀਟਲ ਰਣਨੀਤੀ ਦੇ ਹੋਰ ਮੈਂਬਰ ਬ੍ਰੈਂਡਨ ਕੋਹੇਨ (ਪਲੇਟਫਾਰਮ ਮੈਨੇਜਰ), ਮਹਾ ਘੰਡੌਰ (ਡਿਜੀਟਲ ਸਾਂਝੀਵਾਲਤਾ ਪ੍ਰਬੰਧਕ), ਜੋਨਾਥਨ ਹੇਬਰਟ (ਵੀਡੀਓ ਡਾਇਰੈਕਟਰ), ਜੈਮੇ ਲੋਪੇਜ਼ (ਪਲੇਟਫਾਰਮ ਦੇ ਡਾਇਰੈਕਟਰ), ਕਰੈਹਾ ਮੈਗਵੁਡ (ਕਰੀਏਟਿਵ ਡਾਇਰੈਕਟਰ), ਅਭੈ ਪਿਗਿੱਟਰ (ਡਿਜ਼ਾਈਨਰ), ਓਲੀਵੀਆ ਰਾਸਨੇਰ (ਟ੍ਰੈਵਲਿੰਗ ਕੰਟੈਂਟ ਡਾਇਰੈਕਟਰ), ਰੇਬੇਕਾ ਰਿੰਕਵਿਚ (ਡਿਪਟੀ ਡਾਇਰੈਕਟਰ ਡਿਜੀਟਲ ਸਟ੍ਰੈਟਜੀ), ਕ੍ਰਿਸ਼ਚੀਅਨ ਟੌਮ (ਡਿਜੀਟਲ ਰਣਨੀਤੀ ਦੇ ਡਿਪਟੀ ਡਾਇਰੈਕਟਰ) ਅਤੇ ਕੈਮਰਨ ਟ੍ਰਿਮਬਲ (ਡਾਇਰੈਕਟਰ ਡਿਜੀਟਲ ਐਂਜਮੈਂਟ) ਹਨ।

ਇਸਤੋਂ ਇਲਾਵਾ ਜੋਅ ਬਾਇਡਨ ਨੇ ਪਿਛਲੇ ਹਫ਼ਤੇ ਵਾਈਟ ਹਾਊਸ ਸੰਚਾਰ ਤੇ ਪ੍ਰੈਸ ਸਟਾਫ ਦੀ ਘੋਸ਼ਣਾ ਕੀਤੀ ਸੀ, ਜਿਸ ਚ ਭਾਰਤੀ ਦੇ ਰਹਿਣ ਵਾਲੇ ਵੇਦਾਂਤ ਪਟੇਲ ਨੂੰ ਵੀ ਇਸ ਟੀਮ ‘ਚ ਜਗ੍ਹਾ ਮਿਲੀ ਹੈ। ਵੇਦਾਂਤ ਨੂੰ ਸਹਾਇਕ ਪ੍ਰੈਸ ਸਕੱਤਰ ਬਣਾਇਆ ਗਿਆ ਹੈ। ਵੇਦਾਂਤ ਪਟੇਲ ਦਾ ਜਨਮ ਭਾਰਤ ‘ਚ  ਤੇ ਪਾਲਣ ਪੋਸ਼ਣ ਕੈਲੀਫੋਰਨੀਆ ‘ਚ ਹੋਇਆ ਸੀ। ਵੇਦਾਂਤ ਨੇ ਰਾਸ਼ਟਰਪਤੀ ਦੀ ਚੋਣ ‘ਚ ਬਾਇਡਨ ਲਈ ਖੇਤਰੀ ਸੰਚਾਰ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾਈ।

- Advertisement -

Share this Article
Leave a comment