ਅਮਰੀਕਾ ‘ਚ ਹਿੰਦੀ ਸਿੱਖਣ ਦੀ ਲੱਗੀ ਹੋੜ, ਭਾਰਤੀ ਦੂਤਾਵਾਸ ਵਿਦੇਸ਼ੀਆਂ ਨੂੰ ਦੇਵੇਗਾ ਮੁਫ਼ਤ ਕਲਾਸ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਹਿੰਦੀ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ ਇਸ ਨੂੰ ਧਿਆਨ ਵਿੱਚ ਰੱਖ ਕੇ ਭਾਰਤੀ ਦੂਤਾਵਾਸ ਹਿੰਦੀ ਸਿੱਖਣ ਅਤੇ ਭਾਰਤੀ ਸੰਸਕ੍ਰਿਤੀ ਬਾਰੇ ਸਮਝਣ ਦੇ ਇੱਛੁਕ ਅਮਰੀਕੀ ਅਤੇ ਵਿਦੇਸ਼ੀ ਨਾਗਰਿਕਾਂ ਲਈ ਮੁਫ਼ਤ ਕਲਾਸਾਂ ਸ਼ੁਰੂ ਕਰਨ ਜਾ ਰਿਹਾ ਹੈ।

ਭਾਰਤੀ ਅੰਬੈਸੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਦੂਤਾਵਾਸ ਤੇ ਭਾਰਤੀ ਸੰਸਕ੍ਰਿਤੀ ਸਿੱਖਿਅਕ ਮੋਕਸ਼ਰਾਜ 16 ਜਨਵਰੀ ਤੋਂ ਮੁਫ਼ਤ ਹਿੰਦੀ ਕਲਾਸਾ ਸ਼ੁਰੂ ਕਰਣਗੇ। ਮੋਕਸ਼ਰਾਜ ਨੇ ਕਿਹਾ ਭਾਰਤ ਦੀ ਸੰਸਾਰਕ ਸਾਖ ਤੇਜ਼ੀ ਨਾਲ ਵੱਧ ਰਹੀ ਹੈ। ਲੋਕ ਹਿੰਦੀ ਭਾਸ਼ਾ ਸਿੱਖ ਕੇ ਭਾਰਤ ਦੇ ਵਾਰੇ ਚੰਗੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ।

ਕਰੋੜਾਂ ਲੋਕਾਂ ਵਿੱਚ ਭਾਰਤ ਦੀ ਕਲਾ – ਸੰਸਕ੍ਰਿਤੀ, ਪਰਿਵਾਰ ਵਿਵਸਥਾ, ਵਿਵਾਹਿਕ ਜੀਵਨ, ਹਿੰਦੀ ਫਿਲਮਾਂ, ਯੋਗ – ਧਿਆਨ, ਖਾਣ-ਪੀਣ, ਰਾਜਨੀਤੀ ਅਤੇ ਕੰਮ-ਕਾਜ ਦੇ ਵਾਰੇ ਸਮਝ ਵਧਾਉਣ ਲਈ ਹਿੰਦੀ ਸਿੱਖਣ ਦੀ ਇੱਛਾ ਵੱਧ ਰਹੀ ਹੈ। ਅਮਰੀਕਾ ਵਿੱਚ ਹਿੰਦੀ ਦੀ ਲੋਕਪ੍ਰਿਅਤਾ ਲਗਾਤਾਰ ਵੱਧਦੀ ਜਾ ਰਹੀ ਹੈ।

ਭਾਰਤੀ ਦੂਤਾਵਾਸ ਪਿਛਲੇ ਦੋ ਸਾਲ ਤੋਂ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਲਈ ਹਿੰਦੀ ਦੀਆਂ ਮੁਫ਼ਤ ਕਲਾਸਾਂ ਲਗਾ ਰਿਹਾ ਹੈ। ਇਸਦੇ ਲਈ ਦੂਤਾਵਾਸ ਦੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਅਤੇ ਜਾਰਜ ਟਾਊਨ ਯੂਨੀਵਰਸਿਟੀ ਵਰਗੀ ਅਮਰੀਕਾ ਦੀ ਮਸ਼ਹੂਰ ਸੰਸਥਾਨਾਂ ਨਾਲ ਹੱਥ ਮਿਲਾਇਆ ਹੈ। ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੇ ਕਈ ਸੰਗਠਨ ਵੀ ਕਵੀ ਸੰਮੇਲਨ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜ਼ਰੀਏ ਹਿੰਦੀ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

- Advertisement -

Share this Article
Leave a comment