ਨਿਊਜ਼ ਡੈਸਕ : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੀ ਨਵੀਂ ਐਲਬਮ ‘BTFU’ ਦਾ ਪਹਿਲਾ ਗੀਤ ‘Chu Gon Do?’ ਅੱਜ ਰਿਲੀਜ਼ ਹੋ ਗਿਆ ਹੈ। ਕਰਨ ਔਜਲਾ ਨੇ ਇਸ ਗੀਤ ਦੇ ਲਿਰਿਕਸ ਵੀ ਖ਼ੁਦ ਲਿਖੇ ਹਨ ਤੇ ਕੰਪੋਜ਼ੀਸ਼ਨ ਵੀ ਖ਼ੁਦ ਹੀ ਕੀਤੀ ਹੈ ਤੇ ਗੀਤ ਨੂੰ ਮਿਊਜ਼ਿਕ ਟਰੂ ਸਕੂਲ ਨੇ ਦਿੱਤਾ ਹੈ। ਦੱਸ ਦੇਈਏ ਕਿ ਗੀਤ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।
ਕਰਨ ਔਜਲਾ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕਰਦੇ ਲਿਖਿਆ, ‘ਕਈ ਕਹਿੰਦੇ ਇਹਦਾ ਪਤਾ ਸਾਹਬ ਗੋਰੀਏ, ਕਈ ਕਹਿੰਦੇ ਬੰਦਾ ਹੀ ਖ਼ਰਾਬ ਗੋਰੀਏ, ਕਈ ਕਹਿੰਦੇ ਖੁੱਲੀ ਆ ਕਤਾਬ ਗੋਰੀਏ, ਸਾਲੇ ਪੜਕੇ ਤਾਂ ਦੇਖਣ ਕੁੜੇ।’
View this post on Instagram
ਉਥੇ ਹੀ ਫੈਨਜ਼ ਗੀਤ ਦੇ ਟਾਈਟਲ ‘Chu Gon Do?’ ਦਾ ਮਤਲਬ ਲੱਭ ਰਹੇ ਹਨ। ਇਸ ਦਾ ਮਤਲਬ ‘ਤੁਸੀਂ ਕੀ ਕਰਨਾ ਚਾਹੁੰਦੇ ਹੋ?’ ਹੁੰਦਾ ਹੈ। ਉਥੇ ਕਈ ਥਾਵਾਂ ’ਤੇ ਇਸ ਦਾ ਅਰਥ ‘ਖ਼ਤਮ ਕਰਨਾ’ ਵੀ ਨਿਕਲਦਾ ਹੈ। ਕਰਨ ਔਜਲਾ ਦੇ ਗੀਤ ਦੇ ਹਿਸਾਬ ਨਾਲ ਇਸ ਗੀਤ ਦੇ ਦੋਵੇਂ ਹੀ ਅਰਥ ਨਿਕਲਦੇ ਹਨ।
View this post on Instagram