ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਕਪੂਰਥਲਾ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਮਲ ਕੁਮਾਰ ਪੁੱਤਰ ਕਮਲਜੀਤ ਕੁਮਾਰ ਵਾਸੀ ਪਿੰਡ ਸਿੱਧਵਾਂ ਵਜੋਂ ਹੋਈ ਹੈ। 38 ਸਾਲਾ ਵਿਮਲ ਕੁਮਾਰ ਦੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਜਾਣਕਰੀ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਉਹ ਰੋਜ਼ੀ-ਰੋਟੀ ਕਮਾਉਣ ਲਈ ਫਿਲੀਪੀਨਜ਼ ਦੇ ਬੁਗੋ ਸ਼ਹਿਰ ਵਿੱਚ ਰਹਿ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹ ਆਪਣੇ ਪਿੰਡ ਸਿੱਧਵਾਂ ਵਿਖੇ ਰਹਿਣ ਲਈ ਆਇਆ ਸੀ। ਹੁਣ ਇੱਕ ਮਹੀਨਾ ਪਹਿਲਾਂ ਉਹ ਕੰਮ ਲਈ ਮਨੀਲਾ ਦੇ ਬੁਗੋ ਸਿਟੀ ਵਾਪਸ ਗਿਆ ਸੀ। ਜਿੱਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਉਹ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਅਚਾਨਕ ਦਰਦ ਮਹਿਸੂਸ ਹੋਇਆ। ਇਸ ਗੱਲ ਦੀ ਸੂਚਨਾ ਮਿਲਦੇ ਹੀ ਉਸਦੇ ਭਰਾ ਨੇ ਆਪਣੇ ਦੋਸਤ ਨੂੰ ਆਪਣੇ ਭਰਾ ਵਿਮਲ ਕੁਮਾਰ ਕੋਲ ਭੇਜ ਦਿੱਤਾ। ਉਸ ਦਾ ਦੋਸਤ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।