ਕਾਮੇਡੀ ਦੇ ਕਿੰਗ ਕਪਿਲ ਸ਼ਰਮਾ ਲੰਬੇ ਸਮੇਂ ਬਾਅਦ ਹੁਣ ਛੋਟੇ ਪਰਦੇ ਤੇ ਵਾਪਸ ਆਏ ਹਨ। ਕਪਿਲ ਦੇ ਸ਼ੋਅ ਨੂੰ ਮਿਸ ਕਰਨ ਵਾਲੇ ਦਰਸ਼ਕਾਂ ਨੇ ਨਵੇਂ ਸ਼ੋਅ ਨੂੰ ਕਾਫੀ ਪਸੰਦ ਕੀਤਾ। ਹਾਲਾਂਕਿ ਪੈਸਿਆਂ ਵੱਜੋਂ ਕਪਿਲ ਨੂੰ ਵੱਡਾ ਝੱਟਕਾ ਲੱਗਿਆ ਹੈ।
ਜਾਣਕਾਰੀ ਮੁਤਾਬਕ ਕਪਿਲ ਨੂੰ ਇਕ ਜਾਂ ਦੋ ਲੱਖ ਦਾ ਨਹੀਂ ਸਗੋਂ ਸਿੱਧਾ-ਸਿੱਧਾ 40 ਤੋਂ 50 ਲੱਖ ਰੁਪਏ ਦਾ ਝਟਕਾ ਲੱਗਾ ਹੈ। ਇਹ ਝੱਟਕਾ ਸਹਿਣਾ ਫਿਲਹਾਲ ਕਪਿਲ ਦੀ ਮਜਬੂਰੀ ਵੀ ਹੋ ਸਕਦੀ ਹੈ। ਕਿਉਂਕਿ ਇਹ ਸ਼ੋਅ ਹੁਣ ਉਹ ਸਲਮਾਨ ਦੇ ਨਾਲ ਮਿਲ ਕੇ ਪ੍ਰਡਿਊਸ ਕਰ ਰਹੇ ਹਨ।
ਸਾਲ 2016 ਵਿੱਚ ਜਦੋਂ ਕਪਿਲ ਆਪਣੇ ਸਾਥੀ ਸੁਨੀਲ ਗਰੋਵਰ, ਕੀਕੁ ਸ਼ਾਰਦਾ, ਚੰਦਨ ਪ੍ਰਭਾਕਰ ਨਾਲ ਇੱਕ ਐਪੀਸੋਡ ਕਰਨ ਦੇ ਘਟੋਂ-ਘੱਟ 60 ਲੱਖ 80 ਲੱਖ ਰੁਪਏ ਹੁੰਦੇ ਸਨ। ਪਰ ਹੁਣ ਜੋ ਪੈਸੇ ਉਹ ਮਿਲ ਰਹੇ ਹਨ ਉਹ ਕਾਫ਼ੀ ਘੱਟ ਹਨ।
ਕਪਿਲ ਦੇ ਉੱਤੇ ਐਪੀਸੋਡ ਫੀਸ ਹੁਣ 60 ਤੋਂ 80 ਲੱਖ ਰੁਪਏ ਘਟ ਕੇ 15 ਲੱਖ ਰੁਪਏ ਹੋ ਗਏ ਹਨ। ਇਹ ਖ਼ਬਰ ਮੀਡੀਆ ਵਿਚ ਚੱਲ ਰਹੀ ਰਿਪੋਰਟਾਂ ਤੋਂ ਸਾਹਮਣੇ ਆਈ ਹੈ। ਕਪਿਲ ਦੇ ਇਲਾਵਾ ਭਾਰਤੀ ਅਤੇ ਕ੍ਰਿਸ਼ਨਾ ਨੂੰ ਇਕ ਐਪੀਸੋਡ ਦੇ 10 ਤੋਂ 12 ਲੱਖ ਰੁਪਏ ਮਿਲਦੇ ਹਨ।