ਮੁੰਬਈ: ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਧੀ ਨੇ ਜਨਮ ਲਿਆ ਹੈ। ਜਿਸ ਖੁਸ਼ੀ ਦਾ ਦੋਵਾਂ ਨੂੰ ਇਤਜ਼ਾਰ ਸੀ ਆਖਰ ਉਹ ਦਿਨ ਆ ਹੀ ਗਿਆ ਦੋਵੇ ਨੰਨ੍ਹੀ ਪਰੀ ਦੇ ਮਾਤਾ – ਪਿਤਾ ਬਣ ਗਏ ਹਨ।
ਕਪਿਲ ਸ਼ਰਮਾ ਨੇ ਕੁੱਝ ਘੰਟੇ ਪਹਿਲਾਂ ਹੀ ਆਪਣੇ ਘਰ ਆਈ ਇਸ ਖੁਸ਼ੀ ਟਵੀਟਰ ‘ਤੇ ਸਾਂਝੀ ਕੀਤੀ ਹੈ। ਕਪਿਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ, ਧੀ ਦੇ ਜਨਮ ‘ਤੇ ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ। ਤੁਹਾਡਾ ਸਭ ਦਾ ਆਸ਼ਿਰਵਾਦ ਚਾਹੀਦਾ ਹੈ। ਤੁਹਾਨੂੰ ਸਭ ਨੂੰ ਪਿਆਰ। ਜੈ ਮਾਤਾ ਦੀ
Blessed to have a baby girl 🤗 need ur blessings 🙏 love u all ❤️ jai mata di 🙏
— Kapil Sharma (@KapilSharmaK9) December 9, 2019
ਕਪਿਲ ਨੇ ਜਿਵੇਂ ਹੀ ਇਹ ਟਵੀਟ ਕੀਤਾ , ਉਨ੍ਹਾਂ ਦੇ ਕੋਲ ਵਧਾਈਆਂ ਦੀ ਲਾਈਨ ਲੱਗ ਗਈ।
Congrats my paji. I’m officially a Chacha now ❤️
— Guru Randhawa (@GuruOfficial) December 9, 2019
Congratulations brother ,,,,, so so happy for you , welcome to the little bundle of joy 🤗🤗🤗🤗🤗❤️❤️❤️❤️
— kiku sharda 🇮🇳 (@kikusharda) December 10, 2019
Congratulations 👶🏻👶🏻👶🏻👶🏻👍
— Saina Nehwal (@NSaina) December 10, 2019
ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਦੀ ਪ੍ਰੈਗਨੈਂਸੀ ਦੀ ਖਬਰ ਇੱਕ ਇੰਟਰਵਿਊ ਵਿੱਚ ਦਿੱਤੀ ਸੀ ਤੇ ਉਸ ਵਿੱਚ ਕਪਿਲ ਨੇ ਕਿਹਾ ਸੀ , ਮੈਂ ਹੁਣ ਸਿਰਫ ਆਪਣੀ ਪਤਨੀ ਦਾ ਧਿਆਨ ਰੱਖਣਾ ਚਾਹੁੰਦਾ ਹਾਂ ਤੇ ਹਰ ਸਮੇਂ ਉਸਦੇ ਨਾਲ ਰਹਿਣਾ ਚਾਹੁੰਦਾ ਹਾਂ। ਇਹ ਸੁਭਾਵਿਕ ਹੈ ਕਿ ਮੈਂ ਤੇ ਗਿੰਨੀ ਬਹੁਤ ਖੁਸ਼ ਹਾਂ ਪਰ ਸਭ ਤੋਂ ਜ਼ਿਆਦਾ ਖੁਸ਼ ਮੇਰੀ ਮਾਂ ਹੈ।