ਕਪਿਲ ਸ਼ਰਮਾ ਬਣੇ ਪਿਤਾ, ਗਿੰਨੀ ਚਤਰਥ ਨੇ ਦਿੱਤਾ ਧੀ ਨੂੰ ਜਨਮ

TeamGlobalPunjab
1 Min Read

ਮੁੰਬਈ: ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ ਘਰ ਧੀ ਨੇ ਜਨਮ ਲਿਆ ਹੈ। ਜਿਸ ਖੁਸ਼ੀ ਦਾ ਦੋਵਾਂ ਨੂੰ ਇਤਜ਼ਾਰ ਸੀ ਆਖਰ ਉਹ ਦਿਨ ਆ ਹੀ ਗਿਆ ਦੋਵੇ ਨੰਨ੍ਹੀ ਪਰੀ ਦੇ ਮਾਤਾ – ਪਿਤਾ ਬਣ ਗਏ ਹਨ।

ਕਪਿਲ ਸ਼ਰਮਾ ਨੇ ਕੁੱਝ ਘੰਟੇ ਪਹਿਲਾਂ ਹੀ ਆਪਣੇ ਘਰ ਆਈ ਇਸ ਖੁਸ਼ੀ ਟਵੀਟਰ ‘ਤੇ ਸਾਂਝੀ ਕੀਤੀ ਹੈ। ਕਪਿਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ, ਧੀ ਦੇ ਜਨਮ ‘ਤੇ ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।  ਤੁਹਾਡਾ ਸਭ ਦਾ ਆਸ਼ਿਰਵਾਦ ਚਾਹੀਦਾ ਹੈ। ਤੁਹਾਨੂੰ ਸਭ ਨੂੰ ਪਿਆਰ। ਜੈ ਮਾਤਾ ਦੀ

ਕਪਿਲ ਨੇ ਜਿਵੇਂ ਹੀ ਇਹ ਟਵੀਟ ਕੀਤਾ , ਉਨ੍ਹਾਂ ਦੇ ਕੋਲ ਵਧਾਈਆਂ ਦੀ ਲਾਈਨ ਲੱਗ ਗਈ।

- Advertisement -

 

ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਦੀ ਪ੍ਰੈਗਨੈਂਸੀ ਦੀ ਖਬਰ ਇੱਕ ਇੰਟਰਵਿਊ ਵਿੱਚ ਦਿੱਤੀ ਸੀ ਤੇ ਉਸ ਵਿੱਚ ਕਪਿਲ ਨੇ ਕਿਹਾ ਸੀ , ਮੈਂ ਹੁਣ ਸਿਰਫ ਆਪਣੀ ਪਤਨੀ ਦਾ ਧਿਆਨ ਰੱਖਣਾ ਚਾਹੁੰਦਾ ਹਾਂ ਤੇ ਹਰ ਸਮੇਂ ਉਸਦੇ ਨਾਲ ਰਹਿਣਾ ਚਾਹੁੰਦਾ ਹਾਂ। ਇਹ ਸੁਭਾਵਿਕ ਹੈ ਕਿ ਮੈਂ ਤੇ ਗਿੰਨੀ ਬਹੁਤ ਖੁਸ਼ ਹਾਂ ਪਰ ਸਭ ਤੋਂ ਜ਼ਿਆਦਾ ਖੁਸ਼ ਮੇਰੀ ਮਾਂ ਹੈ।

Share this Article
Leave a comment