ਡਰੱਗਜ਼ ਕੇਸ ‘ਚ ਗ੍ਰਿਫਤਾਰ ਕੰਨੜ ਅਦਾਕਾਰਾ ਨੂੰ ਮਿਲੀ ਜ਼ਮਾਨਤ

TeamGlobalPunjab
1 Min Read

ਨਿਊਜ਼ ਡੈਸਕ – ਸੈਂਡਲਵੁੱਡ ਡਰੱਗਜ਼ ਕੇਸ ‘ਚ ਕਈ ਮਹੀਨਿਆਂ ਤੋਂ ਜੇਲ ਅੰਦਰ ਰਹੀ ਕੰਨੜ ਅਦਾਕਾਰਾ ਰਾਗਿਨੀ ਦਿਵੇਦੀ ਨੂੰ ਅੱਜ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਜਸਟਿਸ ਆਰ.ਐਫ. ਨਰੀਮਨ, ਜਸਟਿਸ ਨਵੀਨ ਸਿਨਹਾ ਤੇ ਜਸਟਿਸ ਕੇ.ਐੱਮ. ਜੋਸਫ ਦੇ ਬੈਂਚ ਨੇ ਕਰਨਾਟਕ ਹਾਈ ਕੋਰਟ ਦੇ ਪਿਛਲੇ ਸਾਲ 3 ਨਵੰਬਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ, ਜਿਸ ‘ਚ ਰਾਗਿਨੀ ਤੇ ਹੋਰਾਂ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਸੀ।

 ਰਾਗੀਨੀ ਨੂੰ 4 ਸਤੰਬਰ, 2020 ਨੂੰ ਨਸ਼ਿਆਂ ਦੀ ਖਰੀਦ ਤੇ ਵਿਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਕਰਨਾਟਕ ਹਾਈ ਕੋਰਟ ਨੇ ਰਾਗਿਨੀ ਦਿਵੇਦੀ ਤੇ ਇਕ ਹੋਰ ਅਦਾਕਾਰਾ ਸੰਜਨਾ ਗਾਲਰਾਨੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਸਤੰਬਰ ‘ਚ ਉਦੋਂ ਸਾਹਮਣੇ ਆਇਆ ਸੀ ਜਦੋਂ ਐਨਸੀਬੀ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜੋ ਬੰਗਲੌਰ ‘ਚ ਹਾਈ ਪ੍ਰੋਫਾਈਲ ਡਰੱਗ ਪਾਰਟੀਆਂ ਦਾ ਆਯੋਜਨ ਕਰਦਾ ਸੀ।

ਇਸ ਮਾਮਲੇ ਦੀ ਜਾਂਚ ਲਈ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ‘ਚ ਰਾਗਿਨੀ ਦਿਵੇਦੀ, ਸੰਜਨਾ ਗਾਲਰਾਨੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਰਾਗਿਨੀ ਦਾ ਪਹਿਲਾ ਡੋਪ ਟੈਸਟ ਹੋਇਆ ਸੀ।  ਸੈਂਡਲਵੁੱਡ ਡਰੱਗ ਰੈਕੇਟ ਮਾਮਲੇ ‘ਚ ਹੁਣ ਤੱਕ ਕਈ ਵੱਡੇ ਨਾਮ ਸਾਹਮਣੇ ਆ ਚੁੱਕੇ ਹਨ।

Share this Article
Leave a comment