ਨਿਊਜ਼ ਡੈਸਕ : ਸ਼ਹਿਦ ਇੱਕ ਆਯੁਰਵੇਦਿਕ ਦਵਾਈ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ, ਪਰ ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਸ਼ਹਿਦ ਪੂਰੀ ਤਰ੍ਹਾਂ ਸ਼ੁੱਧ ਹੋਵੇ। ਮਿਲਾਵਟੀ ਸ਼ਹਿਦ ਨਾਂ ਸਿਰਫ਼ ਸੰਕਰਮਣ ਦਾ ਖਤਰਾ ਵਧਾਉਂਦਾ ਹੈ ਸਗੋਂ ਵਿਅਕਤੀ ਮੋਟਾਪੇ ਅਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਨਾਲ ਵੀ ਘਿਰ ਜਾਂਦਾ ਹੈ। ਅਜਿਹੇ ਵਿੱਚ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਕਿੰਝ ਅਸਲੀ ਤੇ ਨਕਲੀ ਸ਼ਹਿਦ ਦੀ ਪਛਾਣ ਕੀਤੀ ਜਾ ਸਕਦੀ ਹੈ।
ਸ਼ਹਿਦ ਨੂੰ ਅੱਗ ਲਗਾ ਕੇ ਵੇਖੋ
ਇੱਕ ਮੋਮਬੱਤੀ ਲਵੋ, ਇਸ ਤੋਂ ਬਾਅਦ ਰੂੰ ‘ਤੇ ਸ਼ਹਿਦ ਲਗਾਓ ਤੇ ਮੋਮਬੱਤੀ ਦੀ ਸਹਾਇਤਾ ਨਾਲ ਉਸਨੂੰ ਜਲਾਓ। ਜੇਕਰ ਰੂੰ ਤੁਰੰਤ ਅੱਗ ਫੜ ਲੈਂਦੀ ਹੈ ਅਤੇ ਉਹ ਜਲ ਜਾਂਦੀ ਹੈ ਤਾਂ ਸ਼ਹਿਦ ਅਸਲੀ ਹੈ ਅਤੇ ਜੇਕਰ ਰੂੰ ਨੂੰ ਜਲਣ ‘ਚ ਜ਼ਿਆਦਾ ਟਾਈਮ ਲੱਗਦਾ ਹੈ ਤਾਂ ਸਮਝ ਲਵੋ ਸ਼ਹਿਦ ‘ਚ ਪਾਣੀ ਹੈ।
- Advertisement -
ਗਰਮ ਪਾਣੀ
ਇੱਕ ਕੱਚ ਦੇ ਗਲਾਸ ਵਿੱਚ ਗਰਮ ਪਾਣੀ ਪਾਓ। ਗਲਾਸ ‘ਚ ਇੱਕ ਚਮਚ ਸ਼ਹਿਦ ਪਾਓ। ਜੇਕਰ ਸ਼ਹਿਦ ਪਾਣੀ ‘ਚ ਨਾਲ ਦੀ ਨਾਲ ਘੁਲ ਗਿਆ ਤਾਂ ਸਮਝ ਲਵੋ ਸ਼ਹਿਦ ਵਿੱਚ ਮਿਲਾਵਟ ਹੈ, ਪਰ ਜੇਕਰ ਉਹ ਗਾੜ੍ਹਾ ਹੋ ਕੇ ਹੇਠਾਂ ਬੈਠ ਜਾਂਦਾ ਹੈ ਤਾਂ ਸ਼ਹਿਦ ਅਸਲੀ ਹੈ।
- Advertisement -
ਟਿਸ਼ੂ ਪੇਪਰ ਨਾਲ ਕਰੋ ਪਛਾਣ
ਟਿਸ਼ੂ ਪੇਪਰ ‘ਤੇ ਸ਼ਹਿਦ ਪਾਓ। ਜੇਕਰ ਸ਼ਹਿਦ ਸ਼ੁੱਧ ਹੈ ਤਾਂ ਉਹ ਟਿਸ਼ੂ ਪੇਪਰ ‘ਤੇ ਟਿਕਿਆ ਰਹੇਗਾ।
ਅੰਗੂਠੇ ਨਾਲ ਕਰੋ ਜਾਂਚ
ਸ਼ਹਿਦ ਦੀ ਇੱਕ ਬੂੰਦ ਅੰਗੂਠੇ ਅਤੇ ਉਂਗਲ ਦੇ ਵਿੱਚ ਰੱਖੋ ਤੇ ਇਸ ਨਾਲ ਤਾਰ ਬਣਾਉਣ ਦੀ ਕੋਸ਼ਿਸ਼ ਕਰੋ। ਜੇਕਰ ਸ਼ਹਿਦ ਸ਼ੁੱਧ ਹੋਵੇਗਾ ਤਾਂ ਇਸ ਵਿੱਚ ਮੋਟੀ ਤਾਰ ਬਣੇਗੀ। ਇਸ ਦੇ ਨਾਲ ਹੀ ਸ਼ੁੱਧ ਸ਼ਹਿਦ ਅੰਗੂਠੇ ‘ਤੇ ਹੀ ਜੰਮਿਆ ਰਹੇਗਾ ਜਦਕਿ ਮਿਲਾਵਟੀ ਸ਼ਹਿਦ ਫੈਲ ਜਾਵੇਗਾ।