ਕੰਗਨਾ ਰਣੌਤ ਨੇ ਕਰਨ ਜੌਹਰ ‘ਤੇ ਲਿਖੀ ਫਰਜ਼ੀ ਦੇਸ਼ਭਗਤੀ ਦੀ ਕਵਿਤਾ

TeamGlobalPunjab
2 Min Read

ਨਿਊਜ਼ ਡੈਸਕ: ਅਦਾਕਾਰਾ ਕੰਗਨਾ ਰਣੌਤ ਨੇ ਬਾਲੀਵੁੱਡ ਵਿੱਚ ਨੇਪੋਟਿਜ਼ਮ ਦੀ ਬਹਿਸ ‘ਤੇ ਅੱਗੇ ਵੱਧ ਕੇ ਆਪਣਾ ਪੱਖ ਰੱਖਿਆ। ਕੰਗਨਾ ਨੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਰਨ ਜੌਹਰ ਸਮੇਤ ਕਈ ਵੱਡੇ ਫਿਲਮਮੇਕਰਸ ਨੂੰ ਫ਼ਿਲਮ ਮਾਫੀਆ ਦੱਸਿਆ।

ਇਸ ਦੇ ਨਾਲ ਹੀ ਕੰਗਨਾ ਰਨੌਤ ਨੇ ਕਰਨ ਜੌਹਰ ‘ਤੇ ਇੱਕ ਕਵਿਤਾ ਲਿਖੀ ਹੈ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ‘ਚ ਬਣੀ ਫਿਲਮ ‘ਗੁੰਜਨ ਸਕਸੇਨਾ ‘ਦ – ਕਾਰਗਿੱਲ ਗਰਲ’ ‘ਤੇ ਵੀ ਤੰਜ ਕੱਸਿਆ।

ਕੰਗਨਾ ਰਣੌਤ ਟੀਮ ਨੇ ਟਵਿੱਟਰ ਅਕਾਊਂਟ ਉੱਪਰ ਕਰਨ ਜੌਹਰ ‘ਤੇ ਕਵਿਤਾ ਲਿਖੀ – “ਕਰਨ ਜੌਹਰ ‘ਤੇ ਸ਼ਾਇਰੀ ਅਰਜ਼ ਹੈ, ਸਾਨੂੰ ਨੈਸ਼ਨਲਿਜ਼ਮ ਦੀ ਦੁਕਾਨ ਚਲਾਉਣੀ ਹੈ ਪਰ ਦੇਸ਼ਭਗਤੀ ਨਹੀਂ ਦਿਖਾਉਣੀ ਹੈ, ਪਾਕਿਸਤਾਨ ਨਾਲ ਲੜਾਈ ਵਾਲੀ ਫ਼ਿਲਮ ਬਹੁਤ ਪੈਸੇ ਕਮਾਉਂਦੀ, ਅਸੀਂ ਵੀ ਬਣਾਵਾਂਗੇ ਪਰ ਉਸਦਾ ਵਿਲਨ ਵੀ ਹਿੰਦੁਸਤਾਨੀ ਹੈ, ਹੁਣ ਥਰਡ ਜੈਂਡਰ ਵੀ ਆਰਮੀ ਵਿੱਚ ਆ ਗਏ ਹਨ, ਪਰ ਕਰਨ ਜੌਹਰ ਤੂੰ ਕਦੋਂ ਸਮਝੇਗਾ ਇੱਕ ਫੌਜੀ ਸਿਰਫ ਫੌਜੀ ਹੈ”।

ਯਾਨੀ ਕਿ ਟਵਿੱਟਰ ਉੱਪਰ ਕੰਗਨਾ ਰਨੌਤ ਟੀਮ ਨੇ ਇਲਜ਼ਾਮ ਲਗਾਏ ਹਨ ਕਿ ‘ਗੁੰਜਨ ਸਕਸੇਨਾ ‘ਦ – ਕਾਰਗਿੱਲ ਗਰਲ ਵਿੱਚ ਫਰਜ਼ੀ ਦੇਸ਼ਭਗਤੀ ਦਿਖਾਈ ਗਈ ਹੈ। ਫਿਲਮ ‘ਚ ਗੁੰਜਨ ਕਈ ਵਾਰ ਕਹਿੰਦੀ ਹੈ ਕਿ ਮੈਂ ਆਪਣੇ ਦੇਸ਼ ਨਾਲ ਪਿਆਰ ਨਹੀਂ ਕਰਦੀ ਮੈਂ ਸਿਰਫ ਪਲੇਨ ਉਡਾਉਣਾ ਚਾਹੁੰਦੀ ਹਾਂ। ਇਸ ਨਾਲ ਦੇਸ਼ ਭਗਤੀ ਸਾਬਿਤ ਨਹੀਂ ਹੋ ਸਕੀ।

ਫਿਲਮ ਨੂੰ ਲੈ ਕੇ ਜਾਨਵੀ ਕਪੂਰ ਦੀਆਂ ਤਰੀਫ਼ਾਂ ਹੋ ਰਹੀਆਂ ਹਨ ਤਾਂ ਦੂਜੇ ਪਾਸੇ ਭਾਰਤੀ ਹਵਾਈ ਫੌਜ ਨੇ ਵੀ ਫਿਲਮ ‘ਤੇ ਸਵਾਲ ਉਠਾਏ ਹਨ। ਫਿਲਮ ਤੇ ਇਲਜ਼ਾਮ ਹੈ ਕਿ ਉਸ ਨੇ ਭਾਰਤੀ ਹਵਾਈ ਫ਼ੌਜ ਦੀ ਛਵੀ ਨੂੰ ਖ਼ਰਾਬ ਕੀਤਾ ਹੈ ਇਸ ਲਈ ਮੂਵੀ ਵਿਵਾਦਾਂ ਵਿੱਚ ਘਿਰ ਗਈ ਹੈ।

Share this Article
Leave a comment