ਕੰਗਨਾ ਰਣੌਤ ਨੇ ਵਿਲ ਸਮਿਥ ਨਾਲ ਕੀਤੀ ਆਪਣੀ ਤੁਲਨਾ, ਕਿਹਾ- ‘ਸਾਬਤ ਹੋ ਗਿਆ, ਉਹ ਵੀ ਮੇਰੇ ਵਾਂਗ ਵਿਗੜਿਆ ਹੋਏ ਸੰਘੀ ਹੈ’

TeamGlobalPunjab
3 Min Read

ਨਿਊਜ਼ ਡੈਸਕ- ਹਾਲੀਵੁੱਡ ਐਕਟਰ ਵਿਲ ਸਮਿਥ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। 94ਵੇਂ ਅਕੈਡਮੀ ਅਵਾਰਡ ਸਮਾਰੋਹ (ਆਸਕਰ 2022) ਦੌਰਾਨ, ਸਟੇਜ ‘ਤੇ ਕ੍ਰਿਸ ਰੌਕ ਨੂੰ ਜਨਤਕ ਤੌਰ ‘ਤੇ ਥੱਪੜ ਮਾਰਨ ਤੋਂ ਬਾਅਦ ਪੂਰੀ ਦੁਨੀਆ ਵਿੱਚ ਉਹ ਚਰਚਾ ਵਿੱਚ ਹਨ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੋਈ ਵਿਲ ਸਮਿਥ ਨੂੰ ਸਹੀ ਦੱਸ ਰਿਹਾ ਹੈ ਤਾਂ ਕੋਈ ਇਸ ਘਟਨਾ ਦੀ ਨਿੰਦਾ ਕਰ ਰਿਹਾ ਹੈ। ਵਿਲ ਦੇ ਥੱਪੜ ਦੀ ਗੂੰਜ ਸੋਸ਼ਲ ਮੀਡੀਆ ‘ਤੇ ਮੌਜੂਦ ਮੀਮਜ਼ ‘ਚ ਵੀ ਦੇਖਣ ਨੂੰ ਮਿਲ ਰਹੀ ਹੈ। ਬਾਲੀਵੁੱਡ ਦੀ ‘ਪੰਗਾ ਕੁਈਨ’ ਯਾਨੀ ਕਿ ਕੰਗਨਾ ਰਣੌਤ ਨੇ ਪਿਛਲੇ ਦਿਨੀਂ ਇਸ ਘਟਨਾ ‘ਚ ਵਿਲ ਸਮਿਥ ਦਾ ਸਾਥ ਦਿੱਤਾ ਸੀ, ਹੁਣ ਕੰਗਨਾ ਨੇ ਵਿਲ ਸਮਿਥ ਨਾਲ ਤੁਲਨਾ ਕਰਦੇ ਹੋਏ ਉਸ ਨੂੰ ਆਪਣੀ ਤ੍ਰਹਾਂ ‘ ਵਿਗੜਿਆ ਹੋਈਆ ਸੰਘੀ’ ਦੱਸਿਆ ਹੈ।

ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਦੇਸ਼-ਵਿਦੇਸ਼ ‘ਚ ਚੱਲ ਰਹੇ ਮੁੱਦਿਆਂ ‘ਤੇ ਆਪਣੀ ਰਾਏ ਦਿੰਦੀ ਹੈ। ਵਿਲ ਸਮਿਥ ਵੱਲੋਂ ਆਸਕਰ 2022 ਦੌਰਾਨ ਕੀਤੇ ਗਏ ਥੱਪੜ ਦੇ ਸਕੈਂਡਲ ਤੋਂ ਬਾਅਦ, ਉਨ੍ਹਾਂ ਦੇ ਕਈ ਮੀਮਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਕੰਗਨਾ ਵੀ ਚੁੱਟਕੀ ਲੈਂਦੇ ਹੋਏ, ਇੱਕ ਮੀਮ ਸ਼ੇਅਰ ਕੀਤਾ ਹੈ, ਜਿਸ ‘ਚ ਚਾਰ ਤਸਵੀਰਾਂ ਹਨ।

ਪਹਿਲੀ ਮੀਮ ‘ਚ ਵਿਲ ਗੰਗਾ ਦੇ ਕਿਨਾਰੇ ਆਰਤੀ ਕਰਦੇ ਹੋਏ ਨਜ਼ਰ ਆ ਰਹੇ ਹਨ, ਜਿਸ ‘ਤੇ ਲਿਖਿਆ ਹੈ- ‘ਮੈਂ ਵੀ ਪੂਜਾ ਕਰਦਾ ਹਾਂ’। ਦੂਜੀ ਤਸਵੀਰ ‘ਚ ਵਿਲ ਅੱਖਾਂ ਬੰਦ ਕਰਕੇ ਪੂਜਾ ਕਰ ਰਿਹਾ ਹੈ, ਜਿਸ ਦੇ ਨਾਲ ਲਿਖਿਆ ਹੈ, ‘ਮੈਂ ਵੀ ਜਾਪ ਕਰਦਾ ਹਾਂ’। ਤੀਜੀ ਤਸਵੀਰ ਵਿੱਚ ਉਹ ਅਧਿਆਤਮਿਕ ਗੁਰੂ ਦੇ ਨਾਲ ਹੈ, ਜਿਸ ਦੇ ਨਾਲ ਲਿਖਿਆ ਹੈ, ‘ਕਿਤੇ ਮੈਂ ਦੇਵਤਾ ਨਾ ਬਣ ਜਾਵਾਂ’ ਅਤੇ ਚੌਥੀ ਤਸਵੀਰ ਥੱਪੜ ਮਾਰਨ ਦੀ ਹੈ, ਜਿਸ ‘ਤੇ ਲਿਖਿਆ ਹੈ, ‘ਇਸ ਲਈ ਮੈਂ ਬੇਲੋੜੇ ਚੁਟਕਲੇ ‘ਤੇ ਹੱਥ ਸਾਫ਼ ਕਰਦਾ ਹਾਂ।’

- Advertisement -

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ‘ਇਸ ਤੋਂ ਸਾਬਤ ਹੁੰਦਾ ਹੈ ਕਿ ਵਿਲ ਇੱਕ ਸੰਘੀ ਹੈ, ਉਹ ਵੀ ਮੇਰੇ ਵਰਗਾ ਹੈ… ਵਿਗੜਿਆ ਹੋਈਆ।’

ਐਤਵਾਰ ਨੂੰ ਆਸਕਰ ਸਮਾਰੋਹ ਦੌਰਾਨ ਕਾਮੇਡੀਅਨ ਕ੍ਰਿਸ ਰੌਕ ਮਜ਼ਾਕ ਕਰਦੇ ਹੋਏ ਮੇਜ਼ਬਾਨੀ ਕਰ ਰਹੇ ਸਨ। ਫਿਰ ਉਸ ਨੇ ਵਿਲ ਸਮਿਥ ਦੀ ਪਤਨੀ ਨੂੰ ਲੈ ਕੇ ਮਜ਼ਾਕ ਕੀਤਾ, ਜੋ ਵਿਲ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ, ਅਤੇ ਉਸ ਨੇ ਸਟੇਜ ‘ਤੇ ਜਾ ਕੇ ਕ੍ਰਿਸ ਨੂੰ ਜ਼ੋਰਦਾਰ ਥੱਪੜ ਮਾਰਿਆ, ਜਿਸ ਨੂੰ ਦੇਖ ਕੇ ਉਥੇ ਮੌਜੂਦ ਲੋਕ ਅਤੇ ਟੀਵੀ ‘ਤੇ ਆਸਕਰ ਦਾ ਪ੍ਰਸਾਰਣ ਦੇਖਣ ਵਾਲੇ ਲੋਕ ਦੰਗ ਰਹਿ ਗਏ।

ਤੁਹਾਨੂੰ ਦੱਸ ਦੇਈਏ ਕਿ ਕੰਗਨਾ ਨੇ ਇਸ ਘਟਨਾ ਨੂੰ ਲੈ ਕੇ ਪਹਿਲਾਂ ਵੀ ਵਿਲ ਸਮਿਥ ਦਾ ਸਮਰਥਨ ਕੀਤਾ ਸੀ। ਉਸ ਨੇ ਕਿਹਾ ਸੀ, ‘ਜੇਕਰ ਕੋਈ ਮੂਰਖ ਮੇਰੀ ਮਾਂ ਜਾਂ ਭੈਣ ਦੀ ਬੀਮਾਰੀ ਨੂੰ ਮੂਰਖਾਂ ਦੇ ਝੁੰਡ ਨੂੰ ਹਸਾਉਣ ਲਈ ਵਰਤਦਾ ਹੈ, ਤਾਂ ਮੈਂ ਉਸ ਨੂੰ ਥੱਪੜ ਮਾਰਾਂਗੀ, ਜਿਵੇਂ ਕਿ ਵਿਲ ਸਮਿਥ ਨੇ ਕੀਤਾ ਸੀ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment