ਚਾਈਨਾ ਡੋਰ ਕਾਰਨ 4 ਸਾਲਾ ਬੱਚੀ ਦੀ ਹੋਈ ਮੌਤ

TeamGlobalPunjab
1 Min Read

ਫਿਰੋਜ਼ਪੁਰ: ਫਿਰੋਜ਼ਪੁਰ ‘ਚ ਅੱਜ ਉਸ ਸਮੇ ਮਾਤਮ ਛਾ ਗਿਆ ਜਦੋਂ 4 ਸਾਲ ਦੀ ਬੱਚੀ ਦੀ ਚਾਈਨਾ ਡੋਰ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੱਚੀ ਬੀਤੇ ਦਿਨ ਆਪਣੀ ਮਾਂ ਨਾਲ ਸਕੂਟਰੀ ਤੇ ਬੈਠ ਕੇ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਚਾਈਨਾ ਡੋਰ ਬੱਚੀ ਦੀ ਗਰਦਨ ਦੇ ਦੁਆਲੇ ਫਸ ਜਾਨ ਕਾਰਨ ਉਸ ਦੀ ਗਰਦਨ ਕੱਟ ਗਈ।

ਲੜਕੀ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਚਾਰ ਦੀ ਬੱਚੀ ਆਪਣੀ ਮਾਂ ਨਾਲ ਸਕੂਲ ਤੋਂ ਪੜ ਕੇ ਸਕੂਟਰੀ ‘ਤੇ ਵਾਪਸ ਆ ਰਹੀ ਸੀ ਅਤੇ ਚਾਈਨਾ ਡੋਰ ਨਾਲ ਉਸਦੀ ਗਰਦਨ ਕੱਟੀ ਗਈ। ਬੱਚੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਵੱਲੋਂ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਪਰ ਅੱਜ ਸਵੇਰੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ।

ਮ੍ਰਿਤਕ ਬੱਚੀ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਚਾਈਨਾ ਡੋਰ ‘ਤੇ ਸਖਤ ਪਾਬੰਦੀ ਲਗਾਈ ਜਾਵੇ ਤਾਂ ਜੋ ਕੋਈ ਹੋਰ ਇਸ ਹਾਦਸੇ ਦਾ ਸ਼ਿਕਾਰ ਨਾ ਹੋਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment