‘Y ਸਿਕਿਓਰਟੀ’ ਲੈ ਕੇ ਮਨਾਲੀ ਤੋਂ ਰਵਾਨਾ ਹੋਈ ਕੰਗਨਾ, ਕੱਲ੍ਹ ਪਹੁੰਚੇਗੀ ਮੁੰਬਈ

TeamGlobalPunjab
1 Min Read

ਸ਼ਿਮਲਾ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਉਤ ਨੂੰ ਚੈਲੇਂਜ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਆਪਣੇ ਘਰ ਤੋਂ ਨਿਕਲ ਚੁੱਕੇ ਹਨ। ਮਨਾਲੀ ਵਿਖੇ ਆਪਣੇ ਘਰ ਵਿੱਚ ਕੰਗਨਾ ਰਣੌਤ ਪਿਛਲੇ ਦਿਨਾਂ ਤੋਂ ਰਹਿ ਰਹੇ ਸਨ। ਕੰਗਨਾ ਰਨੌਤ ਦੇ ਨਾਲ ਸੀਆਰਪੀਐੱਫ ਦੀ ਸੁਰੱਖਿਆ ਸਣੇ ਗੱਡੀਆਂ ਦਾ ਕਾਫਲਾ ਅੱਜ ਸਵੇਰੇ ਰਵਾਨਾ ਹੋਇਆ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਕੰਗਨਾ ਰਣੌਤ ਰਸਤੇ ਵਿੱਚ ਆਪਣੇ ਜੱਦੀ ਪਿੰਡ ਮੰਡੀ ਜ਼ਿਲ੍ਹੇ ਵਿੱਚ ਠਹਿਰ ਸਕਦੇ ਹਨ। ਜਾਣਕਾਰੀ ਇਹ ਵੀ ਮਿਲੀ ਹੈ ਕਿ ਕੰਗਣਾ ਰਣੌਤ ਮੁੰਬਈ ਲਈ ਕੱਲ੍ਹ ਚੰਡੀਗੜ੍ਹ ਏਅਰਪੋਰਟ ਤੋਂ ਫਲਾਈਟ ਲੈਣਗੇ।

ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਕੰਗਨਾ ਰਣੌਤ ਨੇ ਖੁੱਲ੍ਹ ਕੇ ਬਿਆਨ ਦਿੱਤੇ ਸਨ ਅਤੇ ਉਨ੍ਹਾਂ ਨੇ ਸੰਜੈ ਰਾਉਤ ਨੂੰ ਧਮਕੀ ਵੀ ਦਿੱਤੀ ਸੀ, ਕਿ ਉਹ 9 ਸਤੰਬਰ ਨੂੰ ਮੁੰਬਈ ਪਹੁੰਚੇਗੀ ਜੇ ਕਿਸੇ ਦੇ ਪਿਓ ਵਿੱਚ ਦਮ ਹੈ ਤਾਂ ਉਹ ਮੈਨੂੰ ਰੋਕ ਕੇ ਦਿਖਾਵੇ।

ਸ਼ਿਵ ਸੈਨਾ ਨੇ ਕੰਗਨਾ ਰਣੌਤ ਨੂੰ ਮੁੰਬਈ ਨਾ ਵੜਨ ਦੀ ਸਲਾਹ ਦਿੱਤੀ ਸੀ। ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਖੁੱਲ੍ਹਾ ਚੈਲੇਂਜ ਦਿੱਤਾ ਸੀ। ਕੰਗਨਾ ਰਣੌਤ ਦੇ ਇਸ ਵਿਵਾਦ ਨੂੰ ਦੇਖਦੇ ਹੋਏ ਉਨ੍ਹਾਂ ਨੂੰ Y ਸਕਿਓਰਿਟੀ ਮੁਹੱਈਆ ਕਰਵਾਈ ਗਈ ਹੈ।

Share this Article
Leave a comment