ਨਸ਼ਾ ਤਸਕਰੀ ਮਾਮਲੇ ‘ਚ ਦੋ ਪੰਜਾਬੀਆਂ ਨੂੰ ਜੇਲ੍ਹ

TeamGlobalPunjab
1 Min Read

ਲੰਡਨ : ਨਸ਼ਾ ਇੱਕ ਭੈੜੀ ਲਾਹਨਤ ਦੁਨੀਆਂ ਦੇ ਲਗਭਗ ਹਰ ਕੋਨੇ ਵਿੱਚ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਇਸੇ ਸਿਲਸਿਲੇ ‘ਚ ਬ੍ਰਿਟੇਨ ਵਿਚ ਦੋ ਭਾਰਤੀ ਮੂਲ ਦੇ  ਵਿਅਕਤੀਆਂ ਨੂੰ 2-2 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਿਕ ਇਹ ਦੋਵੇਂ ਭਾਰਤੀ ਮੀਟ ਅੰਦਰ ਲੱਖਾਂ ਪੌਂਡ ਦਾ ਨਸ਼ਾ ਛੁਪਾ ਕੇ ਉਸ ਦੀ ਸਮਗਲਿੰਗ ਕਰਦੇ ਸਨ।

ਨੈਸ਼ਨਲ ਕ੍ਰਾਇਮ ਏਜੰਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਕੇਸ ਬਰਮਿੰਘਮ ਦੀ ਕਰਾਊਨ ਕੋਰਟ ਵਿੱਚ ਚੱਲ ਰਿਹਾ ਸੀ। ਭਾਰਤੀ ਮੂਲ ਦੇ ਇਨ੍ਹਾਂ ਦੋਵਾਂ ਭਰਾਵਾਂ ‘ਤੇ ਦੋਸ਼ ਸੀ ਕਿ ਇਹ ਨੀਦਰਲੈਂਡ ਤੋਂ ਚਿਕਨ ਰਾਹੀਂ ਲੱਖਾਂ ਰੁਪਏ ਸਮਗਲਿੰਗ ਕਰ ਚੁਕੇ ਹਨ। ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਦੁਆਰਾ ਕੀਤੀ ਗਈ ਜਾਂਚ ਤੋਂ ਮਨਜਿੰਦਰ ਸਿੰਘ ਠਾਕੁਰ ਅਤੇ ਦਵਿੰਦਰ ਸਿੰਘ ਠਾਕੁਰ ਨੇ ਦੋਸ਼ੀ ਮੰਨ ਲਿਆ ਅਤੇ ਇਨ੍ਹਾਂ ਦੋਵਾਂ ਠਾਕੁਰ ਭਰਾਵਾਂ ਨੂੰ 20 ਜਨਵਰੀ ਨੂੰ ਸਜ਼ਾ ਸੁਣਾਈ ਜਾਣੀ ਹੈ।

Share This Article
Leave a Comment