ਅੱਜ ਸੂਬੇ ‘ਚ ਹੁਣ ਤੱਕ ਇਨ੍ਹਾਂ-ਇਨ੍ਹਾਂ ਥਾਵਾਂ ‘ਤੇ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ , ਪੜ੍ਹੋ ਪੂਰੀ ਖਬਰ

TeamGlobalPunjab
3 Min Read

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਦਾ ਤਾਂਡਵ ਲਗਾਤਾਰ ਜਾਰੀ ਹੈ। ਅੱਜ ਸੂਬੇ ਦੇ ਜ਼ਿਲ੍ਹੇ ਜਲੰਧਰ ‘ਚ ਕੋਰੋਨਾ ਦੇ 11 ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸ਼ਹਿਰ ‘ਚ ਕੁਲ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1665 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ 32 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅੱਜ ਜ਼ਿਲ੍ਹਾ ਮੋਗਾ ‘ਚ ਵੀ 11 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਜ਼ਿਲ੍ਹੇ ‘ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 214 ‘ਤੇ ਪਹੁੰਚ ਗਈ ਹੈ।

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਵੀ ਕੋਰੋਨਾ ਨੇ ਰਫਤਾਰ ਫੜੀ ਹੋਈ ਹੈ। ਅੱਜ ਸ਼ਹਿਰ ‘ਚ 11 ਹੋਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ‘ਚ 6 ਮਾਮਲੇ ਪਿੰਡ ਕੋਟਭਾਈ ਨਾਲ ਸਬੰਧਿਤ ਹਨ, ਇਨ੍ਹਾਂ ‘ਚ 52 ਸਾਲ, 32 ਸਾਲ, 34 ਸਾਲ, 23 ਸਾਲ ਦੇ ਵਿਅਕਤੀ, 45 ਸਾਲ ਦੀ ਔਰਤ ਅਤੇ 5 ਸਾਲ ਦਾ ਬੱਚਾ ਸ਼ਾਮਿਲ ਹਨ।

ਫ਼ਿਰੋਜ਼ਪੁਰ ਸ਼ਹਿਰ ‘ਚ ਵੀ ਅੱਜ ਕੋਰੋਨਾ ਦੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ‘ਚ ਇੱਕ ਐੱਸ.ਪੀ ਸਮੇਤ 4 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਤੁਰੰਤ ਹੀ ਐੱਸ.ਪੀ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਐੱਸ.ਐੱਸ.ਪੀ ਦਫਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਸ਼ਹਿਰ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 121 ਹੋ ਗਿਆ ਹੈ।

ਮਲੋਟ ਸ਼ਹਿਰ ‘ਚ ਵੀ ਅੱਜ ਵੱਡਾ ਕੋਰੋਨਾ ਧਮਾਕਾ ਹੋਇਆ ਹੈ। ਸ਼ਹਿਰ ‘ਚ ਅੱਜ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੱਜ ਮਲੋਟ ਦੇ ਮੇਨ ਬਾਜ਼ਾਰ ਦੀ ਗਲੀ ਨੰਬਰ 6 ਦਾ 32 ਸਾਲਾ ਨੌਜਵਾਨ, ਜੋ ਬਰੇਲੀ ਤੋਂ ਆਇਆ ਹੈ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਵਾਰਡ ਨੰ 4 ਦਾ 31 ਸਾਲਾ ਨੌਜਵਾਨ, ਏਕਤਾ ਨਗਰ ਵਾਰਡ ਨੰਬਰ 13 ਦੇ 35 ਤੇ 32 ਸਾਲਾ 2 ਨੌਜਵਾਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਦੀ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ‘ਚ ਆਉਣ ਕਾਰਨ ਕੋਰੋਨਾ ਪਾਜ਼ੀਟਿਵ ਰਿਪੋਰਟ ਆਈ ਹੈ।

- Advertisement -

ਜ਼ਿਲ੍ਹਾ ਬਠਿੰਡਾ ਦੇ ਸੰਗਤ ਮੰਡੀ ਇਲਾਕੇ ‘ਚ ਅੱਜ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਜੋ ਕਿ ਪਿੰਡ ਜੱਸੀ ਬਾਗ ਵਾਲੀ ਪਿੰਡ ਦੇ ਵਸਨੀਕ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਦੇ ਪਰਿਵਾਰ ਦੀ ਇੱਕ ਔਰਤ ਕਰਮਜੀਤ ਕੋਰ ਦੀ ਕੁਝ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਅੱਜ ਆਏ ਚਾਰੇ ਮਰੀਜ਼ ਵੀ ਕਰਮਜੀਤ ਕੋਰ ਦੇ ਪਰਿਵਾਰ ਦੇ ਮੈਂਬਰ ਹਨ। ਸੰਗਤ ਬਲਾਕ ‘ਚ ਕੁੱਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 13 ਹੋ ਗਈ ਜਦੋਂ ਕਿ ਇਕੱਲੇ ਜੱਸੀ ਬਾਗ ਵਾਲੀ ਪਿੰਡ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 5 ਹੋ ਗਈ ਹੈ।

ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 10153 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚੋਂ 6884 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦ ਕਿ ਸੂਬੇ ‘ਚ ਅਜੇ ਵੀ 3000 ਤੋਂ ਵੱਧ ਮਾਮਲੇ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਨਾਲ 254 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

 

Share this Article
Leave a comment