ਬਾਲੀਵੁੱਡ ਇੰਡਸਟਰੀ ਦੇ ਦਿਗੱਜ ਅਦਾਕਾਰ ਵਿਜੂ ਖੋਟੇ ਦਾ ਅੱਜ ਯਾਨੀ 30 ਸਤੰਬਰ ਨੂੰ 78 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਫਿਲਮੀ ਜਗਤ ਦਾ ਇਹ ਚਮਕਦਾ ਚਿਰਾਗ ਹਮੇਸ਼ਾ ਲਈ ਬੁਝ ਗਿਆ ਹੈ। ਵਿਜੂ ਖੋਟੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅੱਜ ਸਵੇਰੇ ਉਨ੍ਹਾਂ ਨੇ ਆਪਣੇ ਮੁੰਬਈ ਦੇ ਘਰ ਵਿਖੇ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸਵੇਰੇ 11 ਵਜੇ ਮੁੰਬਈ ‘ਚ ‘ਚੰਦਨ ਵਾੜੀ’ ਵਿਖੇ ਕੀਤਾ ਜਾਵੇਗਾ। ਵਿਜੂ ਦੀ ਭਾਣਜੀ ਭਾਵਨਾ ਬਲਸਾਵਰ ਨੇ ਕਿਹਾ, ‘ਉਹ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਨਹੀਂ ਲੈਣਾ ਚਾਹੁੰਦੇ ਸਨ, ਇਸ ਲਈ ਅਸੀਂ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਘਰ ਲੈ ਆਏ ਸੀ।
ਵਿਜੂ ਖੋਟੇ ਦੀ ਮੌਤ ਦੀ ਖ਼ਬਰ ਨਾਲ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਫਿਲਮ ਜਗਤ ਦੇ ਸਿਤਾਰਿਆਂ ਦੇ ਨਾਲ ਉਨ੍ਹਾਂ ਦੇ ਫੈਨਜ਼ ਵੀ ਬਹੁਤ ਦੁਖੀ ਹਨ। ਦੱਸ ਦੇਈਏ ਕਿ ਵਿਜੂ ਖੋਟੇ ਨੇ ਫਿਲਮ ਸ਼ੋਲੇ ‘ਚ ਕਾਲੀਆ ਦਾ ਕਿਰਦਾਰ ਨਿਭਾਇਆ ਸੀ। ਵਿਜੂ ਖੋਟੇ ਦੇ ਕਾਲੀਆ ਦੇ ਕਿਰਦਾਰ ਨੇ ਲੋਕਾਂ ਦੇ ਦਿਲਾਂ ‘ਤੇ ਇੰਨੀ ਡੂੰਘੀ ਛਾਪ ਛੱਡੀ ਕਿ ਅੱਜ ਵੀ ਉਹ ਆਪਣੇ ਕਿਰਦਾਰ ਲਈ ਜਾਣੇ ਜਾਂਦੇ ਹਨ।
ਵਿਜੂ ਖੋਟੇ ਸਾਲ 1964 ਤੋਂ ਫਿਲਮੀ ਜਗਤ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ‘ਚ ਕਈ ਮਰਾਠੀ ਤੇ ਹਿੰਦੀ ਫਿਲਮਾਂ ਵਿਚ ਵੀ ਕੰਮ ਕੀਤਾ। ਫਿਲਮ ਸ਼ੋਲੇ ਤੋਂ ਇਲਾਵਾ ਉਨ੍ਹਾਂ ਨੂੰ ਅੰਦਾਜ਼ ਆਪਣਾ-ਆਪਣਾ ਦੇ ਕਿਰਦਾਰ ਲਈ ਵੀ ਜਾਣਿਆ ਜਾਂਦਾ ਹੈ।
ਵਿਜੂ ਖੋਟੇ ਦੀ ਆਖਰੀ ਫਿਲਮ ਕਿਹੜੀ ਸੀ?
ਵਿਜੂ ਖੋਟੇ ਦੀ ਆਖਰੀ ਫਿਲਮ ‘ਜਾਨੇ ਕਿਉਂ ਦੇ ਯਾਰੋ’, ਜੋ ਸਾਲ 2018 ‘ਚ ਰਿਲੀਜ਼ ਹੋਈ ਸੀ। ਵਿਜੂ ਨੇ ਹਿੰਦੀ ਤੇ ਮਰਾਠੀ ਸਿਨੇਮਾ ਦੀਆਂ ਲਗਭਗ 300 ਫਿਲਮਾਂ ‘ਚ ਕੰਮ ਕੀਤਾ ਸੀ।
Tags andaz apna apna Bollywood Bollywood News Entertainment News Hindi Movies News Kalia marathi cinema Sholay Veteran Bollywood actor Viju Khote Viju Khote Viju Khote died Viju Khote famous character
Check Also
ਆਲੂ ਕੋਫਤੇ ਨੂੰ ਇਸ ਤਰ੍ਹਾਂ ਕਰੋਂ ਤਿਆਰ
ਨਿਊਜ਼ ਡੈਸਕ: ਆਲੂ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਬਾਲਗਾਂ ਦੇ ਨਾਲ-ਨਾਲ ਬੱਚੇ ਵੀ ਪਸੰਦ …