ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਗਾਣੇ ‘ਚ ਮਾਈ ਭਾਗੋ ਦੇ ਨਾਂ ਦਾ ਜ਼ਿਕਰ ਕੀਤਾ, ਜਿਸ ਦਾ ਸਿੱਖ ਭਾਈਚਾਰੇ ਨੇ ਡੱਟ ਕੇ ਵਿਰੋਧ ਕੀਤਾ। ਜਿਸ ਤੋਂ ਬਾਅਦ ਮੂਸੇਵਾਲਾ ਨੂੰ ਕਈ ਵਾਰ ਮੁਆਫੀ ਮੰਗਣੀ ਪਈ ਤੇ ਸਿੱਧੂ ਨੇ ਕਿਹਾ ਕਿ ਭਵਿੱਖ ‘ਚ ਉਹ ਅਜਿਹੀ ਗਲਤੀ ਨਹੀਂ ਕਰੇਗਾ। ਪਰ ਇੰਝ ਲਗਦਾ ਹੈ ਕਿ ਮੂਸੇਵਾਲਾ ਦਾ ਇਸ ਵਿਵਾਦ ਤੋਂ ਇੰਨੀ ਜਲਦੀ ਪਿੱਛਾ ਨਹੀਂ ਛੁੱਟਣ ਵਾਲਾ ਹੁਣ ਫਿਰ ਸਿੱਧੂ ਮੂਸੇਵਾਲ ਦੀ ਲਾਈਵ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਉਸ ਦੇ ਸ਼ੋਅ ‘ਚ ਫਿਰ ਤੋਂ ਮਾਈ ਭਾਗੋ ਦੇ ਨਾਂ ਦੀ ਵਰਤੋਂ ਕੀਤੀ ਗਈ ਹੈ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੂਸੇਵਾਲਾ ਦਾ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ‘ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਹੁਣ ਇਸ ‘ਤੇ ਸਿੱਧੂ ਮੂਸੇਵਾਲੇ ਨੇ ਵੀ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਸਫਾਈ ਦਿੱਤੀ ਹੈ। ਮੂਸੇਵਾਲੇ ਨੇ ਖੁਦ ਮੰਨਿਆ ਕਿ ਸ਼ੋਅ ਦੌਰਾਨ ਡੀ.ਜੇ ਵਾਲੇ ਨੇ ਸੀਡੀ ਰਾਹੀਂ ਪੁਰਾਣਾ ਗਾਣਾ ਚਲਾ ਦਿੱਤਾ, ਜਿਸ ‘ਚ ਮਾਈ ਭਾਗੋ ਦੇ ਨਾਂ ਦੀ ਵਰਤੋ ਹੋਏ ਸੀ ਪਰ ਉਸ ਸਮੇਂ ਹੀ ਉਸ ਗਾਣੇ ਨੂੰ ਬੰਦ ਕਰ ਦਿੱਤਾ ਗਿਆ ਸੀ। ਮੂਸੇਵਾਲੇ ਨੇ ਇਹ ਵੀ ਕਿਹਾ ਕਈ ਲੋਕ ਜਾਣਬੁੱਝ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਬੇਸ਼ੱਕ ਸਿੱਧੂ ਮੂਸੇਵਾਲਾ ਆਪਣੇ ਲਾਈਵ ਦੌਰਾਨ ਮਾਈ ਭਾਗੋ ਦੇ ਨਾਂ ਵਾਲਾ ਪੁਰਾਣਾ ਗੀਤ ਲਗਾਉਣ ਲਈ ਡੀ.ਜੇ ਵਾਲੀ ਗਲਤੀ ਮੰਨ ਰਹੇ ਨੇ ਪਰ ਫਿਰ ਵੀ ਇਹ ਮਾਮਲਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ।