Home / ਜੀਵਨ ਢੰਗ / ਬੰਗਾਲ ਦੇ ਮਸ਼ਹੂਰ ਕਵੀ ਦਾ ਹੋਇਆ ਦਿਹਾਂਤ

ਬੰਗਾਲ ਦੇ ਮਸ਼ਹੂਰ ਕਵੀ ਦਾ ਹੋਇਆ ਦਿਹਾਂਤ

ਕੋਲਕਾਤਾ :- ਬੰਗਾਲ ਦੇ ਮਸ਼ਹੂਰ ਕਵੀ ਸ਼ੰਖ ਘੋਸ਼ ਦਾ ਬੀਤੇ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ। 89 ਸਾਲਾ ਘੋਸ਼ 14 ਅਪ੍ਰੈਲ ਨੂੰ ਕੋਵਿਡ-19 ਦੀ ਲਪੇਟ ‘ਚ ਆਏ ਸਨ ਤੇ ਡਾਕਟਰਾਂ ਦੀ ਸਲਾਹ ‘ਤੇ ਕੋਲਕਾਤਾ ਸਥਿਤ ਆਪਣੇ ਘਰ ‘ਚ ਹੀ ਆਈਸੋਲੇਸ਼ਨ ‘ਚ ਸਨ। ਘੋਸ਼ ਪਹਿਲਾਂ ਤੋਂ ਕਈ ਬਿਮਾਰੀਆਂ ਤੋਂ ਪੀੜਤ ਸਨ।

ਦੱਸ ਦਈਏ ਕਵੀ ਸ਼ੰਖ ਘੋਸ਼ ਦੀ ਮੌਤ ਕਰਕੇ ਸਾਹਿਤਕ ਜਗਤ ‘ਚ ਸੋਗ ਦੀ ਲਹਿਰ ਛਾਈ ਹੋਈ ਹੈ। ਕੋਰੋਨਾ ਵਾਇਰਸ ਦੇ ਇਸ ਦੌਰ ਵਿੱਚ ਸਾਨੂੰ ਸਭ ਨੂੰ ਇਸ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਸਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਰਾਜਪਾਲ ਜਗਦੀਪ ਧਨਖੜ ਸਣੇ ਕਈ ਹਸਤੀਆਂ ਨੇ ਦੁੱਖ ਪ੍ਰਗਟਾਇਆ।

Check Also

ਕੋਰੋਨਾ ਖ਼ਿਲਾਫ਼ ਜੰਗ ‘ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਦਿੱਤੇ 2 ਕਰੋੜ, ਜਾਣੋ ਹੋਰ ਕਿੰਨੇ ਕਰੋੜ ਦਾ ਕਰਨਗੇ ਸਹਿਯੋਗ

ਮੁੰਬਈ : ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ। ਅਜਿਹੇ …

Leave a Reply

Your email address will not be published. Required fields are marked *