ਜਸਟੀਸ ਯੂਯੂ ਲਲਿਤ ਬਣੇ ਭਾਰਤ ਦੇ 49ਵੇਂ ਚੀਫ ਜਸਟਿਸ

Prabhjot Kaur
1 Min Read

ਨਵੀਂ ਦਿੱਲੀ: ਜਸਟਿਸ ਉਦੈ ਉਮੇਸ਼ ਲਲਿਤ ਨੂੰ ਭਾਰਤ ਦੇ ਚੀਫ਼ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਜਸਟਿਸ ਯੂ ਯੂ ਨੂੰ ਸਹੁੰ ਚੁੱਕਵਾਈ।

ਜਸਟਿਸ ਉਦੈ ਉਮੇਸ਼ ਲਲਿਤ ਮੁਸਲਮਾਨਾਂ ਵਿੱਚ ‘ਤਿੰਨ ਤਲਾਕ’ ਦੀ ਪ੍ਰਥਾ ਨੂੰ ਗੈਰਕਾਨੂੰਨੀ ਬਣਾਉਣ ਸਣੇ ਕਈ ਇਤਿਹਾਸਕ ਫੈਸਲਿਆਂ ਦੇ ਹਿੱਸਾ ਰਹੇ ਹਨ। ਉਹ ਦੂਜੇ ਚੀਫ਼ ਜਸਟਿਸ ਹੋਣਗੇ, ਜਿਨ੍ਹਾਂ ਨੂੰ ਬਾਰ ਤੋਂ ਸਿੱਧੇ ਸੁਪਰੀਮ ਕੋਰਟ ਦੇ ਬੈਂਚ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਤੋਂ ਪਹਿਲਾਂ ਜਸਟਿਸ ਐੱਸਐਮ ਸੀਕਰੀ ਮਾਰਚ 1964 ਵਿਚ ਸਿੱਧੇ ਤੌਰ ‘ਤੇ ਸੁਪਰੀਮ ਕੋਰਟ ਦੇ ਬੈਂਚ ਵਿੱਚ ਤਰੱਕੀ ਕਰਨ ਵਾਲੇ ਪਹਿਲੇ ਵਕੀਲ ਸਨ ਤੇ ਉਹ ਜਨਵਰੀ 1971 ਵਿੱਚ ਉਹ 13ਵੇਂ ਸੀਜੇਆਈ ਬਣੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment