ਬੀਜੇਪੀ ਦਫ਼ਤਰਾਂ ਦਾ ਪੰਜਾਬ ‘ਚ ਹਾਲੇ ਨਹੀਂ ਹੋਵੇਗਾ ਉਦਘਾਟਨ, ਜੇਪੀ ਨੱਡਾ ਦੇ ਪ੍ਰੋਗਰਾਮ ਮੁਲਤਵੀ

TeamGlobalPunjab
1 Min Read

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆ ‘ਚ ਬੀਜੇਪੀ ਦਫ਼ਤਰ ਦਾ ਅੱਜ ਉਦਘਾਟਨ ਕੀਤਾ ਜਾਣਾ ਸੀ, ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ ਬੀਜੇਪੀ ਵੱਲੋਂ ਹਾਲੇ ਤਕ ਉਦਘਾਟਨ ਸਬੰਧੀ ਨਵੀਆਂ ਤਰੀਕਾਂ ਨਹੀਂ ਜਾਰੀ ਕੀਤੀਆਂ ਗਈਆਂ।

ਸਮਾਗਮਾਂ ਦੇ ਮੁਲਤਵੀ ਹੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਜੇਪੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਬਕਾ ਰਾਜਪਾਲ ਮ੍ਰਿਦੁਲਾ ਸਿਨਹਾ ਦੀ ਮੌਤ ਕਾਰਨ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਮ੍ਰਿਦੁਲਾ ਸਿਨਹਾ ਦੀ ਮੌਤ ਦੇਸ਼ ਅਤੇ ਭਾਜਪਾ ਲਈ ਵੱਡਾ ਘਾਟਾ ਹੈ। ਜਿਸ ਕਾਰਨ ਹੁਣ ਉਦਘਾਟਨ ਸਮਾਗਮਾਂ ਲਈ ਨਵੀਂ ਤਰੀਕ ਐਲਾਨੀ ਜਾਵੇਗੀ।

ਮ੍ਰਿਦੁਲਾ ਸਿਨਹਾ ਬਿਹਾਰ ਦੇ ਮੁਜ਼ੱਫਰਪੁਰ ਦੀ ਰਹਿਣ ਵਾਲੀ ਸਨ, ਉਨ੍ਹਾਂ ਨੇ ਨਵੀਂ ਦਿੱਲੀ ‘ਚ ਆਖਰੀ ਸਾਹ ਲਿਆ। ਉਹ ਕਾਫ਼ੀ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ, ਸਿਹਤ ਮੰਤਰੀ ਮੰਗਲ ਪਾਂਡੇ, ਮੁੱਖ ਮੰਤਰੀ ਨਿਤੀਸ਼ ਕੁਮਾਰ, ਬਿਹਾਰ ਭਾਜਪਾ ਪ੍ਰਧਾਨ ਡਾਕਟਰ ਸੰਜੇ ਜਾਇਸਵਾਲ, ਉੱਪ ਮੁੱਖ ਮੰਤਰੀ ਰੇਣੂੰ ਦੇਵੀ ਨੇ ਮ੍ਰਿਦੁਲਾ ਸਿਨਹਾ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ।

Share this Article
Leave a comment