ਪੱਤਰਕਾਰ ਕੁਲਵੰਤ ਊੱਭੀ ਧਾਲੀਆਂ ਦੇ ਪੁੱਤਰ ਬਣੇ ਡਿਪਟੀ ਸ਼ੈਰਫ

Rajneet Kaur
1 Min Read
ਫਰਿਜ਼ਨੋ (ਕੈਲੇਫੋਰਨੀਆ) ਨੀਟਾ ਮਾਛੀਕੇ:  ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ਰਾਹੀਂ ਪੱਤਰਕਾਰਤਾ ਵਿੱਚ ਸੇਵਾਵਾਂ ਨਿਭਾਉਣ ਵਾਲੇ ਕੁਲਵੰਤ ਊੱਭੀ ਧਾਲੀਆਂ ਦੇ ਹੋਣਹਾਰ ਸਪੁੱਤਰ ਇਕਰਾਜ ਸਿੰਘ ਊੱਭੀ ਨੇ ਫਰਿਜ਼ਨੋ ਸ਼ੈਰਫ ਕਰਿਮੀਨੌਲਜੀ 108 ਅਕੈਡਮੀ ਤੋ ਗਰੈਜੂਟੇ ਹੋਕੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਉਹਨਾਂ ਨੇ ਇਹ ਮੱਲ ਪੂਰੇ ਸਿੱਖੀ ਸਰੂਪ ਵਿੱਚ ਰਹਿਕੇ ਮਾਰੀ ਹੈ ਅਤੇ  ਬਹੁਤ ਜਲਦ ਉਹ ਡਿਪਟੀ ਸ਼ੈਰਫ ਦੇ ਤੌਰ ਤੇ ਸੇਵਾਵਾਂ ਨਿਭਾੳੇੁਣਗੇ। ਇਸ ਖੁਸ਼ੀ ਦੇ ਮੌਕੇ ਤੇ ਹਰ ਕੋਈ ਊੱਭੀ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ ਅਤੇ  ਸ਼ੁੱਭਕਾਮਨਾਵਾਂ ਭੇਜ ਰਿਹਾ ਹੈ। ਆਸ ਕਰਦੇ ਹਾਂ ਕਿ ਇਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਕੇ ਭਾਈਚਾਰੇ ਦਾ ਸਿਰ ਫ਼ਖਰ ਨਾਲ ਉੱਚਾ ਕਰਦਾ ਰਹੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment