ਨਿਊਜ਼ ਡੈਸਕ: ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਜੌਨਸਨ ਐਂਡ ਜੌਨਸਨ ਬੇਬੀ ਪਾਊਡਰ ਦੇ ਸੈਂਪਲ ਦੀ ਤਾਜ਼ਾ ਜਾਂਚ ਕਰਨ ਦਾ ਹੁਕਮ ਦਿੱਤਾ ਹੈ।ਮਹਾਰਾਸ਼ਟਰ ਸਰਕਾਰ ਦੇ ਹੁਕਮ ਮੁਤਾਬਕ ਇਸ ਕੰਪਨੀ ਨੂੰ ਉਤਪਾਦ ਦੇ ਉਤਪਾਦਨ ਦੀ ਇਜਾਜ਼ਤ ਤਾਂ ਰਹੇਗੀ ਪਰ ਉਹ ਇਸ ਦੀ ਵਿਕਰੀ ਨਹੀਂ ਕਰ ਸਕਣਗੇ। ਕੰਪਨੀ ਨੇ ਰਾਜ ਸਰਕਾਰ ਦੇ ਦੋ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ।ਇਨ੍ਹਾਂ ਵਿਚੋਂ 15 ਸਤੰਬਰ ਦੇ ਹੁਕਮਾਂ ‘ਚ ਲਾਇਸੈਂਸ ਰੱਦ ਕਰਨ ਅਤੇ 20 ਸਤੰਬਰ ਦੇ ਹੁਕਮ ‘ਚ ਕੰਪਨੀ ਨੂੰ ਬੇਬੀ ਪਾਊਡਰ ਦਾ ਉਤਪਾਦਨ ਅਤੇ ਵਿਕਰੀ ਤੁਰੰਤ ਬੰਦ ਕਰਨ ਲਈ ਕਿਹਾ ਗਿਆ।
ਜਸਟਿਸ ਐੱਸਵੀ ਗੰਗਾਪੁਰਵਾਲਾ ਤੇ ਐੱਸਜੀ ਡਿਗੇ ਦੇ ਬੈਂਚ ਨੇ ਬੁੱਧਵਾਰ ਨੂੰ ਫੂਡ ਐਂਡ ਡਰੱਗ ਐਡਮਿਸਿਟ੍ਰੇਸ਼ਨ ਨੂੰ ਬੁੱਧਵਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਤਿੰਨ ਦਿਨਾਂ ਦੇ ਅੰਦਰ ਮੁੰਬਈ ਦੇ ਮੁਲੁੰਡ ਸਥਿਤ ਫੈਕਟਰੀ ਤੋਂ ਨਵੇਂ ਸੈਂਪਲ ਲੈਣ ਨੂੰ ਕਿਹਾ ਹੈ। ਇਨ੍ਹਾਂ ਨਮੂਨਿਆਂ ਨੂੰ ਤਿੰਨ ਲੈਬਾਂ ’ਚ ਜਾਂਚ ਲਈ ਭੇਜਿਆ ਜਾਵੇਗਾ ਜਿਸ ‘ਚੋਂ ਸਰਕਾਰੀ ਤੇ ਇਕ ਨਿੱਜੀ ਲੈਬ ਹੈ। ਇਹ ਸਾਰੇ ਨਮੂਨੇ ਸੈਂਟਰਲ ਡਰੱਗ ਟੈਸਟਿੰਗ ਲੈਬੋਰਟਰੀ, ਵੈਸਟ ਜ਼ੋਨ, ਐੱਫਡੀਏ ਲੈਬ ਤੇ ਇੰਟਰਟੈੱਕ ਲੈਬੋਰਟਰੀ ਨੂੰ ਭੇਜਿਆ ਜਾਵੇਗਾ। ਪਟੀਸ਼ਨ ਕਰਤਾ ਨੂੰ ਸਰਕਾਰ ਜ਼ਰੀਏ ਬੇਬੀ ਪਾਊਡਰ ਦੀ ਵਿਕਰੀ ਤੇ ਡਿਸਟ੍ਰੀਬਿਊਸ਼ਨ ਤੋਂ ਰੋਕਿਆ ਗਿਆ ਹੈ। ਕੰਪਨੀ ਨੂੰ ਇਸ ਹੁਕਮ ਦਾ ਪਾਲਣ ਕਰਨਾ ਪਵੇਗਾ। ਹਾਈ ਕੋਰਟ ਇਸ ਮਾਮਲੇ ’ਚ ਅਗਲੀ ਸੁਣਵਾਈ 30 ਨਵੰਬਰ ਨੂੰ ਕਰੇਗਾ।