ਲੱਖੇ ਸਿਧਾਣੇ ਦੀ ਰੈਲੀ ‘ਤੇ ਗਰਮਾਈ ਸਿਆਸਤ, ਦੇਖੋ ਕੀ ਬੋਲੇ ਰਵਨੀਤ ਬਿੱਟੂ

TeamGlobalPunjab
2 Min Read

ਨਿਊਜ਼ ਡੈਸਕ   : ਦਿੱਲੀ ਲਾਲ ਕਿਲਾ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਪਿੰਡ ਮਹਿਰਾਜ ਦੇ ਵਿਚ ਕੀਤੀ ਗਈ ਰੈਲੀ ਦੇ ਵੱਖ ਵੱਖ ਮਾਈਨੇ ਕੱਢੇ ਜਾ ਰਹੇ ਹਨ। ਲਗਾਤਾਰ ਲੱਖਾ ਸਿਧਾਣਾ ਦੇ ਖਿਲਾਫ ਜਿਥੇ ਭਾਜਪਾ ਵੱਲੋਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ । ਉੱਥੇ ਹੀ ਕਾਂਗਰਸ ਸਰਕਾਰ ‘ਤੇ ਸਵਾਲ ਖਡ਼੍ਹੇ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਇਸ ਮਸਲੇ ਤੇ ਬੋਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਵੱਲੋਂ ਭਾਜਪਾ ਦੀ ਸੀਨੀਅਰ ਆਗੂ ਤਰੁਣ ਚੁੱਘ ਨੂੰ ਮੋੜਵਾਂ ਜਵਾਬ ਦਿੱਤਾ ਗਿਆ ਸੀ ਤਾਂ ਉੱਥੇ ਹੁਣ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਹੈ । ਬਿੱਟੂ ਨੇ ਲੱਖਾ ਸਿਧਾਣਾ ਦੇ ਹੱਕ ਵਿੱਚ ਆਉਂਦਿਆਂ ਕਿਹਾ ਕਿ ਦਿੱਲੀ ਪੁਲੀਸ ਕੋਈ ਵੀ ਅਜਿਹੀ ਤਸਵੀਰ ਜਾਰੀ ਕਰੇ ਜਿਸ ਵਿੱਚ ਲੱਖੇ ਵੱਲੋਂ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੋਵੇ । ਬਿੱਟੂ ਨੇ ਕਿਹਾ ਕਿ ਜੇਕਰ ਸਿਧਾਣਾ ਦੇ ਖ਼ਿਲਾਫ਼ ਕੋਈ ਐਫ ਆਈ ਆਰ ਦਰਜ ਹੋਈ ਹੈ ਤਾਂ ਉਹ ਦਿੱਲੀ ਦੇ ਵਿੱਚ ਹੈ।

ਇਸ ਬਾਬਤ ਪੰਜਾਬ ਪੁਲਿਸ ਨੂੰ ਕੋਈ ਵੀ ਨੋਟੀਫਿਕੇਸ਼ਨ ਨਹੀਂ ਭੇਜਿਆ ਗਿਆ। ਬਿੱਟੂ ਨੇ ਕਿਹਾ ਕਿ ਜੇਕਰ ਕਿਸੇ ਵੀ ਕੇਸ ਵਿੱਚ ਦਿੱਲੀ ਪੁਲਿਸ ਨੂੰ ਲੱਖਾ ਲੋੜੀਂਦਾ ਹੈ ਤਾਂ ਇਸ ਬਾਬਤ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਨਾਲ ਗੱਲ ਕਰਨੀ ਚਾਹੀਦੀ ਅਤੇ ਇਸ ਤੋਂ ਬਾਅਦ ਹੀ ਪੰਜਾਬ ਪੁਲਿਸ ਲੱਖੇ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰੈਲੀਆਂ ਕਰਕੇ ਆਪਣੀ ਗੱਲ ਕਹਿਣਾ ਸਾਰਿਆਂ ਨੂੰ ਸੰਵਿਧਾਨਕ ਹੱਕ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਮੁਤਾਬਿਕ ਸਾਰਿਆਂ ਨੂੰ ਆਪਣੀ ਮਰਜ਼ੀ ਦਾ ਧਰਮ ਚੁਣਨ ਦਾ ਅਧਿਕਾਰ ਹੈ ।

Share this Article
Leave a comment