ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਲੁਧਿਆਣਾ ਵਾਸੀ ਜੋਗਿੰਦਰ ਕੌਰ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 15 ਅਗਸਤ ਨੂੰ ਫਿਰ ਤੋਂ ਇਹ ਹਲੂਣਾ ਦੇਣਾ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇ ਅਤੇ ਗਲਤ ਪੁਲਿਸ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਜੋਗਿੰਦਰ ਕੌਰ ਸੰਧੂ ਨੇ ਦੱਸਿਆ ਕਿ ਉਸ ਦੀਆਂ ਦੋ ਕੋਠੀਆਂ ‘ਤੇ ਲੈਂਡ ਮਾਫੀਆ ਨੇ ਪੁਲਿਸ ਵਾਲਿਆਂ ਦੀ ਸ਼ਹਿ ‘ਤੇ ਕਬਜ਼ਾ ਕੀਤਾ ਸੀ। ਇੱਕ ਕੋਠੀ ਦਾ ਕੇਸ ਉਹ ਜਿੱਤ ਗਏ ਹਨ ਅਤੇ ਦੂਜੀ ਕੋਠੀ ਹੁਣ ਵੀ ਕਬਜ਼ਾਕਾਰੀਆਂ ਕੋਲ ਹੈ।ਇਸੇ ਦੌਰ ਵਿੱਚ ਪੁਲਿਸ ਵਾਲਿਆਂ ਨੇ ਉਸ ‘ਤੇ ਕਈ ਝੂਠੇ ਕੇਸ ਦਰਜ ਕਰ ਦਿੱਤੇ ਸਨ ਜਿਨ੍ਹਾਂ ‘ਚ ਉਹ ਬਰੀ ਹੋ ਚੁੱਕੀ ਹੈ ਅਤੇ ਹੁਣ ਉਸ ਨੇ ਅੱਧਾ ਦਰਜਨ ਪੁਲਿਸ ਅਧਿਕਾਰੀਆਂ ‘ਤੇ ਹਰਜਾਨੇ ਦੇ ਕੇਸ ਬਣਾਏ ਹੋਏ ਨੇ ।ਉਨ੍ਹਾਂ ਦੱਸਿਆ ਕਿ 14 ਸਾਲ ਤੋਂ ਉਸ ਨੂੰ ਪੁਲਸ ਪਰੇਸ਼ਾਨ ਕਰ ਰਹੀ ਹੈ ਇਸੇ ਕਾਰਨ ਉਹ ਪੰਦਰਾਂ ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ ‘ਤੇ ਜਾ ਕੇ ਇਨਸਾਫ ਦੀ ਮੰਗ ਕਰਨਗੇ।