ਜੋਅ ਬਾਇਡਨ ਅਚਾਨਕ ਪਹੁੰਚੇ ਕੀਵ

Rajneet Kaur
3 Min Read

ਨਿਊਜ਼ ਡੈਸਕ: ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। ਹੁਣ ਇੱਥੇ ਹਵਾਈ ਹਮਲੇ ਦੇ ਸਾਇਰਨ ਵੱਜਣਾ ਇੱਕ ਆਮ ਗੱਲ ਹੋ ਗਈ ਹੈ। ਸੋਮਵਾਰ ਸਵੇਰੇ 8 ਵਜੇ ਤੋਂ ਪਹਿਲਾਂ ਕੀਵ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਆਮ ਲੋਕਾਂ ਦਾ ਆਉਣਾ-ਜਾਣਾ ਸਭ ਬੰਦ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਸੜਕ ‘ਤੇ ਦੇਖਿਆ ਗਿਆ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਜਦੋਂ ਦੇਸ਼ ਦੀ ਰਾਜਧਾਨੀ ਪਹੁੰਚੇ ਤਾਂ ਹਰ ਕੋਈ ਹੈਰਾਨ ਰਹਿ ਗਿਆ, ਕਿਉਂਕਿ ਉਨ੍ਹਾਂ ਦੇ ਆਉਣ ਤੋਂ 24 ਘੰਟੇ ਪਹਿਲਾਂ ਤੱਕ ਕੋਈ ਤਿਆਰੀਆਂ ਨਹੀਂ ਸਨ। ਅਚਾਨਕ ਉਨ੍ਹਾਂ ਨੂੰ ਸੜਕਾਂ ‘ਤੇ ਘੁੰਮਦਾ ਦੇਖ ਸਾਰੇ ਹੈਰਾਨ ਰਹਿ ਗਏ।

ਵ੍ਹਾਈਟ ਹਾਊਸ ਦੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ, ਬੁਲਾਰੇ ਨੇਡ ਪ੍ਰਾਈਸ ਤੋਂ ਪੁੱਛਿਆ ਗਿਆ ਕਿ ਕੀ ਰਾਸ਼ਟਰਪਤੀ ਆਪਣੇ ਯੂਰਪ ਦੌਰੇ ਦੌਰਾਨ ਯੂਕਰੇਨ ਦਾ ਵੀ ਦੌਰਾ ਕਰਨਗੇ। ਇਸ ‘ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਮਰੀਕਾ ਪਹਿਲਾਂ ਦੀ ਤਰ੍ਹਾਂ ਯੂਕਰੇਨ ਦੀ ਮਦਦ ਕਰਦਾ ਰਹੇਗਾ। ਕੁਝ ਘੰਟਿਆਂ ਬਾਅਦ,ਬਾਇਡਨ ਅਤੇ ਪਤਨੀ ਜਿਲ ਵਾਸ਼ਿੰਗਟਨ ਰਾਤ ਦੇ ਖਾਣੇ ਲਈ ਇੱਕ ਰੈਸਟੋਰੈਂਟ ਵਿੱਚ ਪਹੁੰਚੇ। ਇੱਥੇ ਉਹ ਕਰੀਬ 40 ਮਿੰਟ ਰੁੱਕੇ ਸਨ। ਇਸ ਤੋਂ ਬਾਅਦ ਉਹ ਵ੍ਹਾਈਟ ਹਾਊਸ ਪਹੁੰਚੇ।

ਬਾਇਡਨ ਨਾਲ ਇਸ ਫੇਰੀ ਵਿੱਚ ਕੋਈ ਬਹੁਤੀ ਸੁਰੱਖਿਆ ਨਹੀਂ ਸੀ। ਉਨ੍ਹਾਂ ਨੇ ਬਹੁਤ ਹੀ ਸਾਦੇ ਢੰਗ ਨਾਲ ਦੌਰਾ ਕੀਤਾ। ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ, ਡਿਪਟੀ ਚੀਫ਼ ਆਫ਼ ਸਟਾਫ ਜੀਨ ਓਮਲ ਡਿਲਨ ਅਤੇ ਨਿੱਜੀ ਸੇਵਾਦਾਰ ਐਨੀ ਟੋਮਾਸਿਨੀ ਹੀ ਉਨ੍ਹਾਂ ਦੇ ਨਾਲ ਸਨ। ਪੋਲੈਂਡ ਦੇ ਸਮੇਂ ਮੁਤਾਬਕ ਸਵੇਰੇ 7 ਵਜੇ ਬਾਇਡਨ ਵਾਰਸਾ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚ ਗਏ। ਇੱਥੋਂ ਕੀਵ ਦੀ ਯਾਤਰਾ ਸ਼ੁਰੂ ਕੀਤੀ। 1 ਘੰਟੇ ਬਾਅਦ ਉਹ ਕੀਵ ਪਹੁੰਚ ਗਏ ਸਨ। ਇੱਥੇ ਇੱਕ ਕਾਲੇ ਸ਼ੈਵਰਲੇਟ ਵਿੱਚ ਉਹ ਚਰਚ ਪਹੁੰਚੇ ਜਿੱਥੇ ਜ਼ੇਲੇਨਸਕੀ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਇਸ ਤੋਂ ਬਾਅਦ ਦੋਵਾਂ ਨੂੰ ਕੀਵ ਦੀਆਂ ਸੜਕਾਂ ‘ਤੇ ਸੈਰ ਕਰਦੇ ਦੇਖਿਆ ਗਿਆ। ਓਬਾਮਾ ਦੇ ਦੌਰ ਵਿੱਚ ਜਦੋਂ ਬਾਇਡਨ ਉਪ ਰਾਸ਼ਟਰਪਤੀ ਸਨ।

ਕੀਵ ਵਿੱਚ ਵੀਵੀਆਈਪੀ ਮੂਵਮੈਂਟ ਬਾਰੇ ਰੂਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ। ਇਸੇ ਲਈ ਕਿਯੇਵ ਨੂੰ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਬਾਵਜੂਦ, ਜਦੋਂ ਬਾਇਡਨ ਅਤੇ ਜ਼ੇਲੇਂਸਕੀ ਕੀਵ ਵਿੱਚ ਮੌਜੂਦ ਸਨ, ਹਵਾਈ ਹਮਲੇ ਦੇ ਸਾਇਰਨ ਗੂੰਜ ਰਹੇ ਸਨ। ਯੂਐਸਏ ਟੂਡੇ ਦੀ ਰਿਪੋਰਟ ਮੁਤਾਬਕ ਜ਼ੇਲੇਨਸਕੀ ਨੇ ਕਰੀਬ ਇੱਕ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੂੰ ਕੀਵ ਆਉਣ ਦਾ ਸੱਦਾ ਦਿੱਤਾ ਸੀ।  

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates. 

Share this Article
Leave a comment