ਪ੍ਰਸਿੱਧ ਗਾਇਕ ਐੱਸ.ਪੀ. ਬਾਲਾਸੁਬਰਾਮਣੀਅਮ ਦਾ 74 ਸਾਲ ਦੀ ਉਮਰ ‘ਚ ਦੇਹਾਂਤ

TeamGlobalPunjab
2 Min Read

ਮੁੰਬਈ : ਪ੍ਰਸਿੱਧ ਗਾਇਕ ਐੱਸ.ਪੀ. ਬਾਲਾਸੁਬਰਾਮਣੀਅਮ ਦਾ ਸ਼ੁੱਕਰਵਾਰ 74 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਦੱਸ ਦਈਏ ਕਿ ਬਾਲਾਸੁਬਰਾਮਣੀਅਮ 5 ਅਗਸਤ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਪਦਮਸ੍ਰੀ ਤੇ ਪਦਮ ਭੂਸ਼ਣ ਐਵਾਰਡਾਂ ਨਾਲ ਨਿਵਾਜੇ ਗਏ ਸੁਬਰਾਮਣੀਅਮ ਨੇ 16 ਭਾਰਤੀ ਭਾਸ਼ਾਵਾਂ ਵਿਚ 40 ਹਜ਼ਾਰ ਤੋਂ ਵੱਧ ਗਾਣੇ ਗਾਏ। ਉਨ੍ਹਾ ਸ਼ਿਵਾਜੀ ਗਣੇਸ਼ਨ, ਰਜਨੀਕਾਂਤ, ਕਮਲ ਹਾਸਨ ਤੇ ਸਲਮਾਨ ਖਾਨ ਲਈ ਗਾਇਆ। ਉਨ੍ਹਾ ਦੇ ਪ੍ਰਸੰਸਕਾਂ ਨੇ ਉਨ੍ਹਾ ਨੂੰ ਪਾਦੁਮ ਨੀਲਾ (ਗਾਉਂਦਾ ਚੰਨ) ਦਾ ਖਿਤਾਬ ਦਿੱਤਾ ਹੋਇਆ ਸੀ। ਸਲਮਾਨ ਦੀਆਂ ਫਿਲਮਾਂ ਨੂੰ ਕਾਮਯਾਬ ਕਰਨ ਵਿਚ ਉਨ੍ਹਾ ਦੇ ਗਾਏ ਗੀਤਾਂ ਦਾ ਅਹਿਮ ਰੋਲ ਰਿਹਾ।

ਬਾਲਾਸੁਬਰਾਮਣੀਅਮ ਦੇ ਦੇਹਾਂਤ ਨਾਲ ਪੂਰੇ ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ ਛਾ ਗਈ ਹੈ। ਬਾਲੀਵੁੱਡ ਦੇ ਕਈ ਦਿੱਗਜ ਅਦਾਕਾਰਾਂ ਨੇ ਬਾਲਾਸੁਬਰਾਮਣੀਅਮ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਪਰਸਟਾਰ ਸਲਮਾਨ ਖਾਨ ਨੇ ਐੱਸ.ਪੀ. ਬਾਲਾਸੁਬਰਾਮਣੀਅਮ ਦੇ ਦੇਹਾਂਤ ‘ਤੇ ਟਵੀਟ ਕਰ ਕਿਹਾ,  ਐਸਪੀ ਬਾਲਸੁਬਰਾਮਨੀਅਮ ਬਾਰੇ ਸੁਣਨ ਤੋਂ ਬਾਅਦ ਮੇਰਾ ਦਿਲ ਟੁੱਟ ਗਿਆ। ਸੰਗੀਤ ਵਿੱਚ ਬਣੀ ਤੁਹਾਡੀ ਵਿਰਾਸਤ ਲਈ ਤੁਹਾਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਮੈਂ ਅਤੇ ਮੇਰਾ ਪਰਿਵਾਰ ਪੂਰੇ ਦਿਲ ਤੋਂ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।

ਸਲਮਾਨ ਖਾਨ ਤੋਂ ਇਲਾਵਾ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਨੇ ਵੀ ਐਸ.ਪੀ. ਬਾਲਸੁਬਰਾਮਨੀਅਮ ਦੀ ਮੌਤ ਦੀ ਖ਼ਬਰ ਸੁਣਦਿਆਂ ਇਕ ਭਾਵੁਕ ਵੀਡੀਓ ਟਵੀਟ ਕੀਤਾ ਹੈ।

- Advertisement -
Share this Article
Leave a comment