Joe Biden ਦਾ ਫੇਸਬੁੱਕ ‘ਤੇ ਵੱਡਾ ਇਲਜ਼ਾਮ; ਗਲਤ ਜਾਣਕਾਰੀ ਫੈਲਾਅ ਕੇ ਲੋਕਾਂ ਨੂੰ ਮਾਰਨ ਦਾ ਲਾਇਆ ਦੋਸ਼

TeamGlobalPunjab
2 Min Read

ਸਾਨ ਫ੍ਰਾਂਸਿਸਕੋ : ਕੋਰੋਨਾ ਨੂੰ ਲੈ ਕੇ ਇੰਟਰਨੈੱਟ ਮੀਡੀਆ ’ਤੇ ਚੱਲ ਰਹੀਆਂ ਗ਼ਲਤ ਜਾਣਕਾਰੀ ਵਾਲੀ ਸਮੱਗਰੀ ਤੋਂ ਅਮਰੀਕੀ ਰਾਸ਼ਟਰਪਤੀ Joe Biden ਖਾਸੇ ਨਾਰਾਜ਼ ਹਨ। ਉਨ੍ਹਾਂ ਦੋ ਟੁੱਕ ਕਿਹਾ ਕਿ ਫੇਸਬੁੱਕ ਵਰਗੇ ਇੰਟਰਨੈੱਟ ਮੀਡੀਆ ਪਲੇਟਫਾਰਮ ਗ਼ਲਤ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਮਾਰ ਰਹੇ ਹਨ।

Biden ਦਾ ਬਿਆਨ ਅਮਰੀਕਾ ਦੇ ਸਰਜਨ ਜਨਰਲ ਵਿਵੇਕ ਮੂਰਤੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਇੰਟਰਨੈੱਟ ਮੀਡੀਆ ਵੈਕਸੀਨ ਬਾਰੇ ਗੁਮਰਾਹ ਕਰਨ ਵਾਲੀ ਜਾਣਕਾਰੀ ਦੇ ਕੇ ਜਨਤਕ ਸਿਹਤ ਲਈ ਖ਼ਤਰੇ ਪੈਦਾ ਕਰ ਰਿਹਾ ਹੈ।

ਮੀਡੀਆ ਨੇ ਜਦੋਂ ਵਿਵੇਕ ਮੂਰਤੀ ਦੇ ਬਿਆਨ ਬਾਰੇ Biden ਤੋਂ ਪੁੱਛਿਆ ਕਿ ਕੀ ਉਨ੍ਹਾਂ ਦਾ ਫੇਸਬੁੱਕ ਵਰਗਾ ਮੀਡੀਆ ਪਲੇਟਫਾਰਮ ਲਈ ਕੋਈ ਸੰਦੇਸ਼ ਹੈ, ਜਿਸ ਕਾਰਨ ਵੈਕਸੀਨ ਬਾਰੇ ਗੁਮਰਾਹ ਕਰਨ ਵਾਲੀ ਜਾਣਕਾਰੀ ਫੈਲ ਗਈ ਹੈ। ਉਨ੍ਹਾਂ ਸਿੱਧੇ ਤੌਰ ਤੇ ਕਿਹਾ ਕਿ ਉਨ੍ਹਾਂ ਦੋਸ਼ਾਂ ਤੋਂ ਘਬਰਾਉਣਗੇ ਨਹੀਂ, ਜਿਹੜੇ ਤੱਥਾਂ ਦੇ ਆਧਾਰ ’ਤੇ ਨਹੀਂ ਹਨ। ਫੇਸਬੁੱਕ ਦੇ 200 ਕਰੋੜ ਯੂਜ਼ਰ ਨੇ ਕੋਰੋਨਾ ਤੇ ਵੈਕਸੀਨ ਦੇ ਸਬੰਧ ’ਚ ਰਸਮੀ ਜਾਣਕਾਰੀ ਨੂੰ ਦੇਖਿਆ ਹੈ। ਅਮਰੀਕਾ ਦੇ ਹੀ 33 ਲੱਖ ਲੋਕਾਂ ਨੇ ਫੇਸਬੁੱਕ ਦੇ ਫਾਈਂਡਰ ਟੂਲ ਨਾਲ ਵੈਕਸੀਨ ਸੈਂਟਰਾਂ ਦੀ ਖੋਜ ਕੀਤੀ ਹੈ। ਟਵਿੱਟਰ ਨੇ ਵੀ ਕਿਹਾ ਹੈ ਕਿ ਉਹ ਰਸਮੀ ਜਾਣਕਾਰੀ ਦੇਣ ਦਾ ਕੰਮ ਠੀਕ ਨਾਲ ਕਰ ਰਿਹਾ ਹੈ।

ਉਧਰ ਫੇਸਬੁੱਕ ਨੇ ਰਾਸ਼ਟਰਪਤੀ Joe Biden ਦੇ ਬਿਆਨ ਨੂੰ ਗਲਤ ਦੱਸਿਆ ਹੈ। ਫੇਸਬੁੱਕ ਦੇ ਤਰਜ਼ਮਾਨ ਡੈਨੀ ਲੀਵਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਅਸੀਂ ਉਨ੍ਹਾਂ ਦੋਸ਼ਾਂ ਤੋਂ ਦੁਖੀ ਨਹੀਂ ਹੋਵਾਂਗੇ, ਜੋ ਤੱਥਾਂ ਦੇ ਆਧਾਰ ’ਤੇ ਨਹੀਂ ਹਨ। ਫੇਸਬੁੱਕ ਦੇ 200 ਕਰੋੜ ਯੂਜ਼ਰਾਂ ਨੇ ਕੋਰੋਨਾ ਤੇ ਵੈਕਸੀਨ ਸਬੰਧੀ ਅਧਿਕਾਰਕ ਜਾਣਕਾਰੀ ਨੂੰ ਦੇਖਿਆ ਹੈ।

- Advertisement -

Share this Article
Leave a comment