ਜੋਧਪੁਰ: ਕੁੱਤੇ ਦੇ ਗਲੇ ‘ਚ ਰੱਸੀ ਬੰਨ ਕੇ ਉਸ ਨੂੰ ਕਾਰ ਨਾਲ ਘੜੀਸਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਰਾਜਸਥਾਨ ਦੇ ਜੋਧਪੁਰ ਸ਼ਹਿਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਾਰ ਡਰਾਈਵਰ ਇੱਕ ਡਾਕਟਰ ਦੱਸਿਆ ਜਾ ਰਿਹਾ ਹੈ। ਡਾਕਟਰ ਵੱਲੋਂ ਕੁੱਤੇ ਨਾਲ ਕੀਤੀ ਗਈ ਬੇਰਹਿਮੀ ਕਾਰਨ ਲੋਕਾਂ ਦਾ ਗੁੱਸਾ ਭੜਕ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਡਾਕਟਰ ਨੇ ਕੁੱਤੇ ਨੂੰ ਰੱਸੀ ਨਾਲ ਆਪਣੀ ਕਾਰ ਨਾਲ ਬੰਨ੍ਹ ਕੇ ਜੋਧਪੁਰ ਦੀਆਂ ਸੜਕਾਂ ‘ਤੇ ਭਜਾਇਆ। ਹੁਣ ਇਸ ਦੀ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਲੋਂ ਡਾਕਟਰ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜੋਧਪੁਰ ਦੇ ਮਸ਼ਹੂਰ ਪਲਾਸਟਿਕ ਸਰਜਨ ਡਾਕਟਰ ਰਜਨੀਸ਼ ਗਾਲਵਾ ਨੇ ਕੁੱਤੇ ਦੇ ਗਲੇ ‘ਚ ਰੱਸੀ ਬੰਨ੍ਹ ਕੇ ਉਸ ਨੂੰ ਕਾਰ ਨਾਲ ਬੰਨ੍ਹ ਦਿੱਤਾ ਅਤੇ ਖੁਦ ਕਾਰ ਚਲਾਉਣ ਲੱਗਾ। ਕੁੱਤਾ ਗੱਡੀ ਦੀ ਤੇਜ਼ ਰਫਤਾਰ ਨਾਲ ਦੌੜਦੀ ਕਾਰ ਦੇ ਨਾਲ ਆਪਣੀ ਜਾਨ ਬਚਾਉਣ ਲਈ ਭੱਜਦਾ ਰਿਹਾ। ਦੌੜਦੇ ਸਮੇਂ ਕੁੱਤਾ ਕਈ ਵਾਰ ਸੜਕ ਤੇ ਡਿੱਗਿਆ ,ਜ਼ਖਮੀ ਹੋ ਗਿਆ ਅਤੇ ਉਸ ਦੇ ਕਾਫ਼ੀ ਸੱਟਾਂ ਲੱਗ ਗਈਆਂ। ਅਜਿਹਾ ਹੋਣ ਦੇ ਬਾਅਦ ਵੀ ਡਾਕਟਰ ਨਾ ਰੁਕਿਆ ਅਤੇ ਕਾਰ ਚਲਾਉਂਦਾ ਰਿਹਾ।
The person who did this he is a Dr. Rajneesh Gwala and dog legs have multiple fracture and this incident is of Shastri Nagar Jodhpur please spread this vidro so that @CP_Jodhpur should take action against him and cancel his licence @WHO @TheJohnAbraham @Manekagandhibjp pic.twitter.com/leNVxklx1N
— Dog Home Foundation (@DHFJodhpur) September 18, 2022
ਇਸ ਤੋਂ ਬਾਅਦ ਮੋਟਰਸਾਈਕਲ ‘ਤੇ ਜਾ ਰਹੇ ਕੁਝ ਨੌਜਵਾਨਾਂ ਨੇ ਕਾਰ ਅੱਗੇ ਬਾਈਕ ਲਗਾ ਕੇ ਡਾਕਟਰ ਦੀ ਗੱਡੀ ਨੂੰ ਰੋਕ ਲਿਆ ਅਤੇ ਕੁੱਤੇ ਨੂੰ ਛੁਡਵਾਇਆ। ਡਾਕਟਰ ਨੇ ਸਫਾਈ ਦਿੰਦੇ ਦੱਸਿਆ ਕਿ ਇਹ ਕੁੱਤਾ ਉਨ੍ਹਾਂ ਦੇ ਘਰ ਅੱਗੇ ਭੌਂਕਦਾ ਹੈ। ਉਹ ਉਸ ਨੂੰ ਨਿਗਮ ਦੇ ਘੇਰੇ ਵਿੱਚ ਛੱਡਣ ਜਾ ਰਿਹਾ ਹੈ। ਇਸ ਤੋਂ ਇਲਾਵਾ ਡਾਕਟਰ ਟੋਕਣ ਵਾਲੇ ਨੌਜਵਾਨਾਂ ਨਾਲ ਝਗੜਾ ਕਰਨ ਲੱਗ ਗਿਆ। ਇਸ ਤੋਂ ਬਾਅਦ ਜਦੋਂ ਪਸ਼ੂਆਂ ਲਈ ਕੰਮ ਕਰ ਰਹੀ ਐਨਜੀਓ ਦੀ ਐਂਬੂਲੈਂਸ ਮੌਕੇ ’ਤੇ ਪਹੁੰਚੀ ਤਾਂ ਡਾਕਟਰ ਨੇ ਉਨ੍ਹਾਂ ਨਾਲ ਵੀ ਝਗੜਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਥਾਨਕ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਨੌਜਵਾਨਾਂ ਅਤੇ NGO ਵਰਕਰਾਂ ਦੀ ਮਦਦ ਨਾਲ ਕੁੱਤੇ ਨੂੰ ਡਾਕਟਰ ਦੇ ਚੁੰਗਲ ‘ਚੋਂ ਛੁਡਵਾਇਆ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.