Jhansi Tragedy: NICU ਤੋਂ ਬਚਾਏ ਗਏ ਬੱਚਿਆਂ ਦੀ ਹਾਲਤ ਨਾਜ਼ੁਕ, ਹੁਣ ਤੱਕ ਕਈ ਮ੍ਰਿਤਕ ‘ਤੇ ਜਿਉਂਦੇ ਬੱਚਿਆ ਦੀ ਨਹੀਂ ਹੋ ਸਕੀ ਪਹਿਚਾਣ

Global Team
3 Min Read

ਝਾਂਸੀ: ਝਾਂਸੀ ਦੇ ਐੱਸਐੱਨਸੀਯੂ ‘ਚ ਲੱਗੀ ਅੱਗ ਨੂੰ ਬੁਝਾਉਣ ਨਾਲ ਕਈ ਬੱਚਿਆਂ ਨੂੰ ਬਚਾ ਲਿਆ ਗਿਆ ਹੈ ਫਿਲਹਾਲ ਇਹ ਦਾਅਵਾ ਹੀ ਕੀਤਾ ਜਾ ਰਿਹਾ ਪਰ ਅਸਲ ‘ਚ ਕਈ ਨਵਜੰਮੇ ਬੱਚਿਆਂ ਦੀ ਜਾਨ ਖਤਰੇ ‘ਚ ਨਜ਼ਰ ਆ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਐੱਸ.ਐੱਨ.ਸੀ.ਯੂ. ਤੋਂ ਬਚਾਏ ਗਏ ਨਵਜੰਮੇ ਬੱਚਿਆਂ ਨੂੰ ਨੇੜਲੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਬਹੁਤ ਸਾਰੇ ਨਵਜੰਮੇ ਬੱਚਿਆਂ ਵਿੱਚ ਸਾਹ ਦੀ ਸਮੱਸਿਆ ਕਾਫੀ ਵੱਧ ਗਈ ਹੈ ਅਤੇ ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਚੀਫ਼ ਮੈਡੀਕਲ ਅਫ਼ਸਰ ਡਾ: ਸੁਧਾਕਰ ਪਾਂਡੇ ਨੇ ਦੱਸਿਆ ਕਿ ਐੱਸ.ਐੱਨ.ਸੀ.ਯੂ. (ਸਪੈਸ਼ਲ ਨਿਊਬੋਰਨ ਕੇਅਰ ਯੂਨਿਟ) ‘ਚ ਦਾਖਲ ਬੱਚਿਆਂ ਨੂੰ ਮੈਡੀਕਲ ਕਾਲਜ, ਮਹਿਲਾ ਜ਼ਿਲਾ ਹਸਪਤਾਲ ਅਤੇ ਨਿੱਜੀ ਹਸਪਤਾਲ ਦੀ ਐਮਰਜੈਂਸੀ ‘ਚ ਇਲਾਜ ਲਈ ਲਿਜਾਇਆ ਗਿਆ ਹੈ।

ਸੂਤਰਾਂ ਅਨੁਸਾਰ ਪੰਜ ਦਿਨਾਂ ਦੇ ਬੱਚੇ ਸਮੇਤ ਦੋ ਗਰਭਵਤੀ ਔਰਤਾਂ ਨੂੰ ਮਹਿਲਾ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਬੱਚੇ ਨੂੰ ਗੰਭੀਰ ਹਾਲਤ ਵਿੱਚ ਐਨਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੈਡੀਕਲ ਕਾਲਜ ਨੇੜੇ ਸਥਿਤ ਇਕ ਨਿੱਜੀ ਹਸਪਤਾਲ ਵਿਚ ਚਾਰ ਬੱਚਿਆਂ ਨੂੰ ਗੰਭੀਰ ਹਾਲਤ ਵਿਚ ਦਾਖਲ ਕਰਵਾਇਆ ਗਿਆ ਹੈ। ਇਹ ਵੀ  ਦੱਸਿਆ ਜੲ ਰਿਹਾ ਹੈ ਕਿ ਇਕ ਨਿੱਜੀ ਹਸਪਤਾਲ ‘ਚ ਦਾਖਲ ਤਿੰਨ ਬੱਚਿਆਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ। ਇਹ ਬੱਚੇ ਨਿਮੋਨੀਆ ਤੋਂ ਪੀੜਤ ਦੱਸੇ ਜਾ ਰਹੇ ਹਨ। ਧੂੰਏਂ ਕਾਰਨ ਇਨ੍ਹਾਂ ਬੱਚਿਆਂ ਨੂੰ ਦਰਪੇਸ਼ ਮੁਸ਼ਕਲਾਂ ਕਾਫੀ ਵੱਧ ਗਈਆਂ ਹਨ।

ਜਦੋਂ ਦੁੱਧ ਪਿਲਾਉਣ ਗਈ ਔਰਤ ਨੇ ਅੱਗ ਨੂੰ ਦੇਖਿਆ ਤਾਂ ਪਿਆ ਚੀਕ ਚਿਹਾੜਾ

ਮੈਡੀਕਲ ਕਾਲਜ ਦੇ SNCU (ਸਪੈਸ਼ਲ ਨਿਊਬੋਰਨ ਕੇਅਰ ਯੂਨਿਟ) ਵਿੱਚ ਦਾਖਲ ਇੱਕ ਨਵਜੰਮੇ ਬੱਚੇ ਨੂੰ ਇੱਕ ਔਰਤ ਦੁੱਧ ਪਿਲਾਉਣ ਗਈ ਸੀ। ਅਚਾਨਕ ਉਸ ਨੇ ਦੇਖਿਆ ਕਿ ਆਕਸੀਜਨ ਕੰਸੈਂਟਰੇਟਰ ਨੂੰ ਅੱਗ ਲੱਗ ਗਈ। ਜਦੋਂ ਤੱਕ ਉਸਨੇ ਰੌਲਾ ਪਾਇਆ, ਉਦੋਂ ਤੱਕ ਅੱਗ ਨੇ ਨੇੜੇ ਦੇ ਇਨਕਿਊਬੇਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਔਰਤ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਚੀਕਦੀ ਹੋਈ ਬਾਹਰ ਆਈ। ਜਦੋਂ ਤੱਕ ਡਿਊਟੀ ‘ਤੇ ਮੌਜੂਦ ਡਾਕਟਰ ਅਤੇ ਨਰਸਿੰਗ ਸਟਾਫ ਨੇ ਔਰਤ ਦੀ ਚੀਕ ਸੁਣੀ ਅਤੇ ਅੰਦਰ ਗਏ ਤਾਂ ਪੂਰਾ ਕਮਰਾ ਧੂੰਏਂ ਨਾਲ ਭਰਿਆ ਹੋਇਆ ਸੀ।

ਮਹਿਜ਼ ਪੰਜ ਮਿੰਟਾਂ ਵਿੱਚ ਹੀ ਬਿਜਲੀ ਬੰਦ ਹੋ ਗਈ ਤੇ ਚਾਰੇ ਪਾਸੇ ਰੌਲਾ ਪੈ ਗਿਆ। ਲੋਕ SNCU ਵਿੱਚ ਦਾਖਲ ਹੋ ਗਏ ਅਤੇ ਆਪਣੇ ਨਵਜੰਮੇ ਬੱਚਿਆਂ ਨੂੰ ਲੈ ਕੇ ਭੱਜ ਗਏ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਔਰਤ ਚੀਕ ਕੇ ਬਾਹਰ ਨਾ ਭੱਜੀ ਹੁੰਦੀ ਤਾਂ ਵੱਡਾ ਹਾਦਸਾ ਹੋ ਜਾਣਾ ਸੀ।

Share This Article
Leave a Comment