ਜਸਪਾਲ ਅਟਵਾਲ ਬ੍ਰਿਟਿਸ਼ ਕੋਲੰਬੀਆ ‘ਚ ਗ੍ਰਿਫਤਾਰ

TeamGlobalPunjab
1 Min Read

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਵਿਵਾਦਾਂ ਦਾ ਕਾਰਨ ਬਣਨ ਵਾਲੇ ਜਸਪਾਲ ਅਟਵਾਲ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਖਬਰਾਂ ਮੁਤਾਬਕ ਜਸਪਾਲ ਅਟਵਾਲ ਤੇ ਉਨ੍ਹਾਂ ਨਾਲ ਰੇਡੀਓ 1600 ਏਐਮ ਦੀ ਸਾਬਕਾ ਮੈਨੇਜਰ ਅਤੇ ਹੋਸਟ ਆਸ਼ਿਆਨਾ ਖਾਨ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਹਨ।

ਮਿਲੀ ਜਾਣਕਾਰੀ ਮੁਤਾਬਕ ਆਸ਼ਿਆਨਾ ਖਾਨ ਸਰੀ ਦੇ ਸਿਵਿਕ ਹੋਟਲ ‘ਚ ਕੁਝ ਸਾਥੀਆਂ ਨਾਲ ਖਾਣੇ ‘ਤੇ ਗਈ ਸੀ, ਜਿੱਥੇ ਜਸਪਾਲ ਨੇ ਸਭ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਫਿਰ ਉਸ ਨੇ ਹੋਟਲ ਦੀ ਪਾਰਕਿੰਗ ਵਿੱਚ ਆਸ਼ਿਆਨਾ ਖਾਨ ਦੇ ਵਾਹਨ ਦੀਆਂ ਫੋਟੋਆਂ ਖਿੱਚੀਆਂ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਸਰੀ ਆਰ.ਸੀ.ਐਮ.ਪੀ. ਨੇ ਅਟਵਾਲ ਨੂੰ ਹਿਰਾਸਤ ਵਿੱਚ ਲੈ ਲਿਆ।

ਦੱਸ ਦਈਏ ਟਰੂਡੋ ਦੀ ਭਾਰਤ ਫੇਰੀ ਦੌਰਾਨ ਜਸਪਾਲ ਅਟਵਾਲ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ। ਇਹ ਵੀ ਦੱਸਣਯੋਗ ਹੈ ਕਿ ਅਟਵਾਲ ਨੂੰ 1986 ਵਿਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਦੋਸ਼ੀ ਐਲਾਨਿਆ ਗਿਆ ਸੀ।

Share this Article
Leave a comment