ਕਿਸਾਨ ਮੋਰਚੇ ‘ਚ ਲੱਖਾ ਸਿਧਾਣਾ ਦੀ ਵਾਪਸੀ, ਵੱਡੇ ਕਾਫਲੇ ਨਾਲ ਦਿੱਲੀ ਨੂੰ ਹੋਇਆ ਰਵਾਨਾ

TeamGlobalPunjab
1 Min Read

ਸੰਗਰੂਰ: ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਲੱਖਾ ਸਿਧਾਣਾ ਦੀ ਵਾਪਸੀ ਹੋ ਗਈ ਹੈ। ਅੱਜ ਲੱਖਾ ਸਿਧਾਣਾ ਨੌਜਵਾਨਾਂ ਦੇ ਵੱਡੇ ਕਾਫਲੇ ਦੇ ਨਾਲ ਸੰਗਰੂਰ ਦੇ ਮਸਤੂਆਣਾ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋ ਗਿਆ ਹੈ। ਦਰਅਸਲ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਸੀ ਕਿ 10 ਅਪ੍ਰੈਲ ਨੂੰ ਕੇ.ਐਮ.ਪੀ ਹਾਈਵੇ ਨੂੰ ਜਾਮ ਕੀਤਾ ਜਾਵੇਗਾ। ਜਿਸ ਦੇ ਤਹਿਤ ਲੱਖਾ ਸਿਧਾਣਾ ਮੋਰਚੇ ਦੇ ਸੱਦੇ ‘ਤੇ ਦਿੱਲੀ ਪਹੁੰਚ ਰਿਹਾ ਹੈ।

26 ਜਨਵਰੀ ਨੂੰ ਦਿੱਲੀ ਵਿੱਚ ਵਾਪਰੀ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਲੱਖਾ ਸਿਧਾਣਾ ਦਿੱਲੀ ਪੁਲਿਸ ਨੂੰ ਲੋੜਿੰਦਾ ਹੈ। ਪੁਲਿਸ ਨੂੰ ਵੱਡੀ ਚੁਣੌਤੀ ਦਿੰਦਾ ਹੋਇਆ ਲੱਖਾ ਸਿਧਾਣਾ ਨੌਜਵਾਨਾਂ ਨਾਲ ਦਿੱਲੀ ਜਾ ਰਿਹਾ ਹੈ। ਦਿੱਲੀ ਪੁਲਿਸ ਨੇ ਹਿੰਸਾ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਲੱਖਾ ਸਿਧਾਣਾ ‘ਤੇ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ।

ਲਾਲ ਕਿਲ੍ਹਾ ਹਿੰਸਾ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਨੇ ਲੱਖਾ ਸਿਧਾਣਾ ਦਾ ਮੋਰਚੇ ‘ਚ ਬਾਈਕਾਟ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਨੌਜਵਾਨਾਂ ਵੱਲੋਂ ਸਿਧਾਣਾ ਨੂੰ ਸਪੋਟ ਦਿੱਤੀ ਗਈ ਸੀ। ਜਿਸ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ ਲੱਖਾ ਸਿਧਾਣਾ ਨੂੰ ਮੋਰਚੇ ‘ਚ ਮੁੜ ਤੋਂ ਸ਼ਾਮਲ ਕੀਤਾ। ਹੁਣ ਲੱਖਾ ਸਿਧਾਣਾ 10 ਅਪ੍ਰੈਲ ਨੂੰ ਕੇ.ਐਮ.ਪੀ ‘ਤੇ ਚੱਕਾ ਜਾਮ ਕਰੇਗਾ।

Share this Article
Leave a comment