ਜਾਪਾਨ ਦੇ ਪ੍ਰਧਾਨ ਮੰਤਰੀ ਨੇ ਮਹਾਂਮਾਰੀ ਦੌਰਾਨ ਸੁਰੱਖਿਅਤ ਓਲੰਪਿਕਸ ਲਈ ਲੋਕਾਂ ਦਾ ਕੀਤਾ ਧੰਨਵਾਦ

TeamGlobalPunjab
2 Min Read

  ਟੋਕੀਓ: ਜਾਪਾਨ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੀਆਂ ਮੁਸ਼ਕਲਾਂ ਦੇ ਬਾਵਜੂਦ ਦੇਸ਼ ਨੂੰ ਸੁਰੱਖਿਅਤ ਢੰਗ ਨਾਲ ਓਲੰਪਿਕ ਕਰਵਾਉਣ ਵਿੱਚ ਮਦਦ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਲੋਕਾਂ ਦੀ ਸਮਝ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਨੋਟ ਕੀਤਾ ਕਿ ਖੇਡਾਂ ਇੱਕ ਸਾਲ ਦੀ ਦੇਰੀ ਨਾਲ ਅਤੇ ਸਖਤ ਪਾਬੰਦੀਆਂ ਦੇ ਅਧੀਨ ਆਯੋਜਿਤ ਕੀਤੀਆਂ ਗਈਆਂ ਸਨ। ਉਨ੍ਹਾਂ ਨੂੰ ਲਗਦਾ ਹੈ ਕਿ ਉਹ  ਮੇਜ਼ਬਾਨ ਦੇਸ਼ ਦੀ ਆਪਣੀ ਜ਼ਿੰਮੇਵਾਰੀ ਬਖ਼ੂਬੀ ਨਿਭਾਉਣ ਵਿੱਚ ਸਫਲ ਰਹੇ।’’

ਟੋਕੀਓ ਓਲੰਪਿਕ ਖੇਡਾਂ ਦਰਸ਼ਕਾਂ ਤੋਂ ਬਗ਼ੈਰ ਹੋਈਆਂ ਹਨ। ਖਿਡਾਰੀ ਖੇਡ ਪਿੰਡ ਵਿੱਚ ਹੀ ਬਾਇਓ ਸੁਰੱਖਿਆ ਮਾਹੌਲ ਤਕ ਸੀਮਤ ਰਹੇ। ਉਨ੍ਹਾਂ ਨੂੰ ਮੈਦਾਨ ’ਤੇ ਖੇਡ ਸਮਾਪਤ ਹੋਣ ਦੇ ਤੁਰੰਤ ਮਗਰੋਂ ਮਾਸਕ ਪਹਿਨਣਾ ਪੈ ਰਿਹਾ ਸੀ ਅਤੇ ਉਹ ਮੁਕਾਬਲਿਆਂ ਤੋਂ ਤੁਰੰਤ ਮਗਰੋਂ ਜਾਪਾਨ ਤੋਂ ਆਪਣੇ ਦੇਸ਼ਾਂ ਨੂੰ ਰਵਾਨਾ ਹੋ ਰਹੇ ਸਨ। ਇਨ੍ਹਾਂ ਖੇਡਾਂ ਨਾਲ ਜਾਪਾਨ ਨੇ ਆਪਣੇ ਦ੍ਰਿੜ੍ਹ ਇਰਾਦੇ ਦੀ ਵੀ ਵੰਨਗੀ ਪੇਸ਼ ਕੀਤੀ ਅਤੇ ਸੁਗਾ ਨੇ ਵੀ ਦੇਸ਼ ਲਈ ਰਿਕਾਰਡ 58 ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ‘‘ਕੁੱਝ ਨੇ ਤਗ਼ਮੇ ਜਿੱਤੇ ਅਤੇ ਕੁੱਝ ਨੇ ਨਹੀਂ, ਪਰ ਉਨ੍ਹਾਂ ਸਾਰਿਆਂ ਦੇ ਪ੍ਰਦਰਸ਼ਨ ਨਾਲ ਅਸੀਂ ਅੱਗੇ ਵੱਧ ਰਹੇ ਸੀ।’’

ਸੁਗਾ ਨਾਗਾਸਾਕੀ ਵਿੱਚ ਅਮਰੀਕਾ ਵੱਲੋਂ ਪ੍ਰਮਾਣੂ ਬੰਬ ਡੇਗਣ ਦੀ 76ਵੀਂ ਵਰ੍ਹੇਗੰਢ ਮੌਕੇ ਵਿੱਚ ਓਲੰਪਿਕਸ ਬਾਰੇ ਗੱਲ ਕੀਤੀ।ਵਾਸ਼ਿੰਗਟਨ ਤੋਂ, ਰਾਸ਼ਟਰਪਤੀ ਜੋ ਬਾਇਡਨ  ਨੇ ਜਾਪਾਨ ਦੁਆਰਾ ਓਲੰਪਿਕਸ ਦੀ ਸਫਲ ਮੇਜ਼ਬਾਨੀ ‘ਤੇ ਸੁਗਾ ਦੀ ਪ੍ਰਸ਼ੰਸਾ ਕੀਤੀ।ਵ੍ਹਾਈਟ ਹਾਊਸ ਨੇ ਕਿਹਾ ਕਿ ਬਾਇਡਨ ਨੇ ਸੁਗਾ ਨਾਲ ਇੱਕ ਫੋਨ ਕਾਲ ਵਿੱਚ ਜਾਪਾਨ ਦੁਆਰਾ ਪੈਰਾਲਿੰਪਿਕਸ ਦੀ ਮੇਜ਼ਬਾਨੀ ਦੇ ਸਮਰਥਨ ਦੀ ਵੀ ਪੁਸ਼ਟੀ ਕੀਤੀ, ਜੋ ਕਿ 24 ਅਗਸਤ ਨੂੰ ਓਲੰਪਿਕਸ ਵਿੱਚ ਲਏ ਗਏ ਜਨਤਕ ਸਿਹਤ ਦੇ ਉਪਾਵਾਂ ਦੇ ਅਧੀਨ ਸ਼ੁਰੂ ਹੋਵੇਗੀ।

Share this Article
Leave a comment