ਨਵੀਂ ਦਿੱਲੀ: ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚ ਗਏ ਹਨ। ਇਸ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ। ਦੋਹਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਜਾਪਾਨ ਦਰਮਿਆਨ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਜਾਪਾਨੀ ਪੀਐਮ ਦੀ ਇਸ ਯਾਤਰਾ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸ੍ਰੀ ਕਿਸ਼ੀਦਾ ਦਾ ਸਵਾਗਤ ਕੀਤਾ।
ਜਾਪਾਨ ਦੇ ਪ੍ਰਧਾਨ ਮੰਤਰੀ ਆਪਣੀ ਭਾਰਤ ਫੇਰੀ ਦੌਰਾਨ ਦੇਸ਼ ਵਿੱਚ 5,000 ਬਿਲੀਅਨ ਯੇਨ (42 ਬਿਲੀਅਨ ਡਾਲਰ) ਦੇ ਨਿਵੇਸ਼ ਦਾ ਐਲਾਨ ਕਰ ਸਕਦੇ ਹਨ। ਇੱਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਨਿਵੇਸ਼ ਅਗਲੇ 5 ਸਾਲਾਂ ਵਿੱਚ ਕੀਤਾ ਜਾਵੇਗਾ।
ਜਾਪਾਨ ਇਸ ਸਮੇਂ ਭਾਰਤ ਦੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਜਾਪਾਨ ਦੀ ਸ਼ਿਨਕਾਨਸੇਨ ਬੁਲੇਟ ਟਰੇਨ ਤਕਨਾਲੋਜੀ ‘ਤੇ ਆਧਾਰਿਤ ਹਾਈ-ਸਪੀਡ ਰੇਲਵੇ ਪ੍ਰੋਜੈਕਟ ਦੀ ਮਦਦ ਕਰ ਰਿਹਾ ਹੈ। ਪ੍ਰਧਾਨ ਮੰਤਰੀ ਕਿਸ਼ਿਦਾ ਆਰਥਿਕ ਕਾਨਫਰੰਸ ਦੌਰਾਨ ਜਨਤਕ-ਨਿੱਜੀ ਫੰਡਿੰਗ ਦਾ ਐਲਾਨ ਕਰਨ ਵਾਲੇ ਹਨ।
Advancing friendship with Japan.
Prime Ministers @narendramodi and @kishida230 held productive talks in New Delhi. Both leaders discussed ways to boost economic and cultural linkages between the two countries. pic.twitter.com/GYhHjlarKY
— PMO India (@PMOIndia) March 19, 2022
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਕਿਸ਼ੀਦਾ ਐਤਵਾਰ ਸਵੇਰੇ 8 ਵਜੇ ਭਾਰਤ ਤੋਂ ਕੰਬੋਡੀਆ ਰਵਾਨਾ ਹੋਣਗੇ। ਜਪਾਨ ਤੋਂ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸ਼ੀਦਾ ਨੇ ਕਿਹਾ ਸੀ ਕਿ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਕੀਤੀ ਜਾ ਰਹੀ ਜੰਗੀ ਕਾਰਵਾਈ ਪ੍ਰਵਾਨਯੋਗ ਨਹੀਂ ਹੈ। ਉਹ ਇਥੇ 14ਵੀਂ ਸਾਲਾਨਾ ਭਾਰਤ-ਜਪਾਨ ਸਿਖਰ ਸੰਮੇਲਨ ਵਿੱਚ ਭਾਗ ਲੈਣਗੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.