ਜਿਹੜਾ ਮੈਨੂੰ ਵੋਟ ਨਾ ਪਾਏ, ਓਹਦੇ ਛਿੱਤਰ ਫੇਰੋ: ਕਿਰਨ ਖੇਰ

Rajneet Kaur
2 Min Read

ਚੰਡੀਗੜ੍ਹ: ਚੰਡੀਗੜ੍ਹ ਦੀ ਸੰਸਦ ਮੈਂਬਰ ਅਤੇ ਭਾਜਪਾ ਆਗੂ ਕਿਰਨ ਖੇਰ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ।  ਕਿਰਨ ਖੇਰ ਬੁੱਧਵਾਰ  ਨੂੰ ਰਾਮਦਰਬਾਰ ਕਾਲੋਨੀ ‘ਚ ਬਣੇ ਕਮਿਊਨਿਟੀ ਸੈਂਟਰ ਦੇ ਉਦਘਾਟਨ ਸਮਾਰੋਹ ‘ਚ ਪਹੁੰਚੇ ਸਨ। ਦਾਅਵਾ ਕੀਤਾ ਜਾ ਰਿਹੈ ਕਿ ਇਸ ਦੌਰਾਨ ਉਹਨਾਂ ਨੇ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜੋ ਅਣਉਚਿਤ ਸਨ।

ਇਸ ਪ੍ਰੋਗਰਾਮ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਕਿਰਨ ਨੇ ਕਿਹਾ ਕਿ ਜੇ ਦੀਪ ਕੰਪਲੈਕਸ ਦਾ ਇੱਕ ਵੀ ਮੈਂਬਰ ਮੈਨੂੰ ਵੋਟ ਨਹੀਂ ਪਾਉਂਦਾ ਤਾਂ ਲਾਹਨਤ ਵਾਲੀ ਗੱਲ ਹੈ, ਜਾ ਕੇ ਛਿੱਤਰ ਫੇਰਨੇ ਚਾਹੀਦੇ ਨੇ ਉਨ੍ਹਾਂ ਨੂੰ । ਉਨ੍ਹਾਂ ‘ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਸੰਸਦੀ ਹਲਕੇ ਦੇ ਵੋਟਰਾਂ ਲਈ ‘ਮਾੜੇ’ ਸ਼ਬਦਾਂ ਦੀ ਵਰਤੋਂ ਕੀਤੀ ਹੈ। ਕਾਂਗਰਸ ਅਤੇ ‘ਆਪ’ ਇਸ ਲਈ ਉਨ੍ਹਾਂ ਤੋਂ ਮੁਆਫੀ ਮੰਗਣ ਦੀ ਮੰਗ ਕਰ ਰਹੇ ਹਨ।

ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ, ਬੜੇ ਦੁੱਖ ਦੀ ਗੱਲ ਹੈ ਕਿ ਸੰਸਦ ਮੈਂਬਰ ਨੇ ਆਪਣੀ ਵੋਟ ਪਾਉਣ ਵਾਲੇ ਵੋਟਰਾਂ ਨੂੰ ਚੱਪਲਾਂ ਮਾਰਨ ਦੀ ਗੱਲ ਕੀਤੀ ਹੈ। ਅਜਿਹੀ ਭਾਸ਼ਾ ਵਰਤ ਕੇ ਉਹ ਕੀ ਸੰਦੇਸ਼ ਦੇਣਾ ਚਾਹੁੰਦੀ ਹੈ? ਉਨ੍ਹਾਂ ਕਿਹਾ, ਖੇਰ ਨੂੰ ਇਹ ਕਹਿੰਦੇ ਵੀ ਸੁਣਿਆ ਜਾ ਸਕਦੈ ਕਿ ਉਨ੍ਹਾਂ ਨੇ ਸੜਕਾਂ ਬਣਾਉਣ ਲਈ ਪੈਸੇ ਦਿੱਤੇ ਹਨ। ਕੀ ਉਸ ਨੇ ਇਹ ਪੈਸੇ ਆਪਣੀ ਜੇਬ ਵਿੱਚੋਂ ਦਿੱਤੇ ਹਨ? ਉਹ ਕਿਸ ਤਰ੍ਹਾਂ ਦੀ ਭਾਸ਼ਾ ਵਰਤ ਰਹੀ ਹੈ ਤੇ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ। ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਨਾ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਨੇ ਕਿਰਨ ਖੇਰ ਨੂੰ ਆਪਣੇ ਜੁੱਤੇ ਭੇਟ ਕੀਤੇ। ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਛਿੱਤਰ ਫੇਰਾਂਗੇ’ ‘ਤੇ ਕੰਮ ਕਰਦੇ ਹੋ, ਇਸ ਲਈ ਉਨ੍ਹਾਂ ਨੂੰ ਆਪਣੀਆਂ ਜੁੱਤੀਆਂ ਭੇਟ ਕਰ ਰਹੇ ਹਾਂ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment