45 ਸਾਲ ਪੁਰਾਣੀ ਕਰੀਮ ‘ਫੇਅਰ ਐਂਡ ਲਵਲੀ’ ਹੁਣ ਨਹੀਂ ਰਹੇਗੀ ‘ਫੇਅਰ’

TeamGlobalPunjab
2 Min Read

ਨਵੀਂ ਦਿੱਲੀ: ਹਿੰਦੁਸਤਾਨ ਯੂਨੀਲੀਵਰ ਆਪਣੇ ਬਰਾਂਡ ਫੇਅਰ ਐਂਡ ਲਵਲੀ ਦਾ ਨਾਮ ਬਦਲਣ ਜਾ ਰਹੀ ਹੈ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਫੇਅਰ ਐਂਡ ਲਵਲੀ ਵੱਲੋਂ ਫੇਅਰ ਸ਼ਬਦ ਨੂੰ ਹਟਾਉਣ ਦੀ ਗੱਲ ਚੱਲ ਰਹੀ ਹੈ, ਨਵਾਂ ਬਰਾਂਡ ਨਾਮ ਸਭ ਦੀ ਮਨਜ਼ੂਰੀ ਤੋਂ ਬਾਅਦ ਲਾਂਚ ਕੀਤਾ ਜਾਵੇਗਾ। ਕੰਪਨੀ ਜੋ ਨਵੇਂ ਨਾਮ ਦੇ ਨਾਲ ਆਪਣੇ ਪ੍ਰੋਡਕਟ ਲਾਂਚ ਕਰੇਗੀ ਉਹ ਵੱਖ-ਵੱਖ ਸਕਿਨ ਟੋਨ ਵਾਲੀ ਮਹਿਲਾਵਾਂ ਦੀ ਪ੍ਰਤੀਨਿਧਤਾ ‘ਤੇ ਜ਼ਿਆਦਾ ਧਿਆਨ ਦੇਵੇਗਾ ।

ਤੁਹਾਨੂੰ ਦੱਸ ਦਈਏ ਕਿ ਫੇਅਰ ਐਂਡ ਲਵਲੀ ਨੂੰ ਲੈ ਕੇ ਕਈ ਇਲਜ਼ਾਮ ਲੱਗੇ ਸਨ। ਖਾਸਕਰ ਰੰਗ ਨੂੰ ਲੈ ਕੇ ਕੰਪਨੀ ‘ਤੇ ਭੇਦਭਾਵ ਕਰਨ ਦੇ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਹੁਣ ਕੰਪਨੀ ਨੇ ਬਰਾਂਡ ਦੇ ਨਾਮ ਨੂੰ ਬਦਲਣ ਦਾ ਹੀ ਫੈਸਲਾ ਕਰ ਲਿਆ ਹੈ।

ਹਿੰਦੁਸਤਾਨ ਯੂਨੀਲੀਵਰ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਆਪਣੇ ਬਰਾਂਡ ਦੇ ਨਾਮ ‘ਚੋਂ ਫੇਅਰ ਸ਼ਬਦ ਨੂੰ ਇਸਤੇਮਾਲ ਕਰਨਾ ਬੰਦ ਕਰ ਦੇਵੇਗੀ। ਕੰਪਨੀ ਨੇ ਇਹ ਵੀ ਦੱਸਿਆ ਕਿ ਉਸ ਨੇ ਆਪਣੇ ਨਵੇਂ ਨਾਮ ਲਈ ਅਪਲਾਈ ਕੀਤਾ ਹੋਇਆ ਹੈ, ਹਾਲਾਂਕਿ ਇਸ ਦੇ ਲਈ ਹੁਣੇ ਪ੍ਰਵਾਨਗੀ ਨਹੀਂ ਮਿਲੀ ਹੈ।

Share this Article
Leave a comment